18ਜਦ ਤੁਸੀਂ ਉਸਨੂੰ ਆਪਣੇ ਕੋਲੋਂ ਅਜ਼ਾਦ ਕਰਕੇ ਭੇਜੋ, ਤਾਂ ਉਸਨੂੰ ਛੱਡਣਾ ਤੁਹਾਨੂੰ ਬਹੁਤਾ ਔਖਾ ਨਾ ਲੱਗੇ, ਕਿਉ ਜੋ ਉਸ ਨੇ ਛੇ ਸਾਲਾਂ ਤੱਕ ਮਜ਼ਦੂਰ ਦੀ ਦੁੱਗਣੀ ਮਜ਼ਦੂਰੀ ਦੇ ਬਰਾਬਰ ਤੁਹਾਡੀ ਸੇਵਾ ਕੀਤੀ ਹੈ। ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਸਾਰੇ ਕੰਮਾਂ ਵਿੱਚ ਬਰਕਤ ਦੇਵੇਗਾ।
19ਤੁਹਾਡੇ ਇੱਜੜਾਂ ਅਤੇ ਇੱਜੜਾਂ ਦੇ ਹਰ ਪਹਿਲੌਠੇ ਨਰ ਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਵੱਖ ਕਰੋ ਅਤੇ ਆਪਣੀਆਂ ਗਾਂਵਾਂ ਦੇ ਪਹਿਲੌਠੇ ਨੂੰ ਕੰਮ ਵਿੱਚ ਨਾ ਲਾਓ ਅਤੇ ਨਾ ਹੀ ਆਪਣੀਆਂ ਭੇਡਾਂ ਦੇ ਪਹਿਲੌਠੇ ਨੂੰ ਵੱਢੋ।
20ਹਰ ਸਾਲ ਤੁਸੀਂ ਅਤੇ ਆਪਣੇ ਪਰਿਵਾਰ ਦੇ ਨਾਲ ਯਾਹਵੇਹ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖਾਓ, ਜਿਹੜਾ ਯਾਹਵੇਹ ਚੁਣੇਗਾ।
21ਜੇਕਰ ਕਿਸੇ ਜਾਨਵਰ ਵਿੱਚ ਕੋਈ ਨੁਕਸ ਹੈ ਜਿਵੇਂ ਉਹ ਲੰਗੜਾ ਜਾਂ ਅੰਨ੍ਹਾ ਜਾਂ ਉਸ ਵਿੱਚ ਕੋਈ ਗੰਭੀਰ ਨੁਕਸ ਹੋਵੇ, ਤਾਂ ਤੁਹਾਨੂੰ ਉਸ ਨੂੰ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਲੀ ਨਹੀਂ ਚੜ੍ਹਾਉਣਾ ਚਾਹੀਦਾ।
22ਤੁਸੀਂ ਇਸਨੂੰ ਆਪਣੇ ਨਗਰਾਂ ਵਿੱਚ ਖਾਓ। ਰਸਮੀ ਤੌਰ ਉੱਤੇ ਅਸ਼ੁੱਧ ਅਤੇ ਸ਼ੁੱਧ ਦੋਵੇਂ ਇਸ ਨੂੰ ਖਾ ਸਕਦੇ ਹਨ, ਜਿਵੇਂ ਕਿ ਇਹ ਗਜ਼ਲ ਜਾਂ ਹਿਰਨ ਸੀ।