ਬਿਵਸਥਾ 16

ਅਬੀਬ ਦੇ ਮਹੀਨੇ ਨੂੰ ਯਾਦ ਰੱਖੋ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਯਾਹਵੇਹ ਦਾ ਪਸਾਹ ਮਨਾਓ, ਕਿਉਂ ਜੋ ਅਬੀਬ ਦੇ ਮਹੀਨੇ ਵਿੱਚ ਉਹ ਤੁਹਾਨੂੰ ਮਿਸਰ ਵਿੱਚੋਂ ਰਾਤ ਨੂੰ ਕੱਢ ਲਿਆਇਆ ਸੀ।

Deuteronomy 16:1 (UKJV) Observe the month of Abib, and keep the passover unto the LORD your God: for in the month of Abib the LORD your God brought you forth out of Egypt by night.

1ਅਬੀਬ ਦੇ ਮਹੀਨੇ ਨੂੰ ਯਾਦ ਰੱਖੋ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਯਾਹਵੇਹ ਦਾ ਪਸਾਹ ਮਨਾਓ, ਕਿਉਂ ਜੋ ਅਬੀਬ ਦੇ ਮਹੀਨੇ ਵਿੱਚ ਉਹ ਤੁਹਾਨੂੰ ਮਿਸਰ ਵਿੱਚੋਂ ਰਾਤ ਨੂੰ ਕੱਢ ਲਿਆਇਆ ਸੀ।

2ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਆਪਣੇ ਇੱਜੜ ਜਾਂ ਚੌਣੇ ਵਿੱਚੋਂ ਇੱਕ ਜਾਨਵਰ ਉਸ ਜਗ੍ਹਾ ਉੱਤੇ ਪਸਾਹ ਕਰਕੇ ਚੜ੍ਹਾਇਓ, ਜਿੱਥੇ ਯਾਹਵੇਹ ਆਪਣੇ ਨਾਮ ਲਈ ਨਿਵਾਸ ਸਥਾਨ ਵਜੋਂ ਚੁਣੇਗਾ।

3ਉਹ ਨੂੰ ਖਮੀਰ ਦੀ ਰੋਟੀ ਨਾਲ ਨਾ ਖਾਓ ਸਗੋਂ ਸੱਤਾਂ ਦਿਨਾਂ ਤੱਕ ਪਤੀਰੀ ਰੋਟੀ ਅਰਥਾਤ ਬਿਪਤਾ ਦੀ ਰੋਟੀ ਖਾਓ ਕਿਉਂ ਜੋ ਤੁਸੀਂ ਮਿਸਰ ਨੂੰ ਕਾਹਲੀ ਨਾਲ ਛੱਡ ਦਿੱਤਾ ਸੀ, ਤਾਂ ਜੋ ਤੁਸੀਂ ਆਪਣੇ ਜੀਵਨ ਦੇ ਸਾਰੇ ਦਿਨ ਯਾਦ ਰੱਖ ਸਕੋ ਜਦੋਂ ਤੁਸੀਂ ਮਿਸਰ ਛੱਡਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.