ਬਿਵਸਥਾ 16

ਉਹ ਨੂੰ ਖਮੀਰ ਦੀ ਰੋਟੀ ਨਾਲ ਨਾ ਖਾਓ ਸਗੋਂ ਸੱਤਾਂ ਦਿਨਾਂ ਤੱਕ ਪਤੀਰੀ ਰੋਟੀ ਅਰਥਾਤ ਬਿਪਤਾ ਦੀ ਰੋਟੀ ਖਾਓ ਕਿਉਂ ਜੋ ਤੁਸੀਂ ਮਿਸਰ ਨੂੰ ਕਾਹਲੀ ਨਾਲ ਛੱਡ ਦਿੱਤਾ ਸੀ, ਤਾਂ ਜੋ ਤੁਸੀਂ ਆਪਣੇ ਜੀਵਨ ਦੇ ਸਾਰੇ ਦਿਨ ਯਾਦ ਰੱਖ ਸਕੋ ਜਦੋਂ ਤੁਸੀਂ ਮਿਸਰ ਛੱਡਿਆ ਸੀ।

Deuteronomy 16:3 (UKJV) You shall eat no leavened bread with it; seven days shall you eat unleavened bread therewith, even the bread of affliction; for you came forth out of the land of Egypt in haste: that you may remember the day when you came forth out of the land of Egypt all the days of your life.

1ਅਬੀਬ ਦੇ ਮਹੀਨੇ ਨੂੰ ਯਾਦ ਰੱਖੋ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਯਾਹਵੇਹ ਦਾ ਪਸਾਹ ਮਨਾਓ, ਕਿਉਂ ਜੋ ਅਬੀਬ ਦੇ ਮਹੀਨੇ ਵਿੱਚ ਉਹ ਤੁਹਾਨੂੰ ਮਿਸਰ ਵਿੱਚੋਂ ਰਾਤ ਨੂੰ ਕੱਢ ਲਿਆਇਆ ਸੀ।

2ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਆਪਣੇ ਇੱਜੜ ਜਾਂ ਚੌਣੇ ਵਿੱਚੋਂ ਇੱਕ ਜਾਨਵਰ ਉਸ ਜਗ੍ਹਾ ਉੱਤੇ ਪਸਾਹ ਕਰਕੇ ਚੜ੍ਹਾਇਓ, ਜਿੱਥੇ ਯਾਹਵੇਹ ਆਪਣੇ ਨਾਮ ਲਈ ਨਿਵਾਸ ਸਥਾਨ ਵਜੋਂ ਚੁਣੇਗਾ।

3ਉਹ ਨੂੰ ਖਮੀਰ ਦੀ ਰੋਟੀ ਨਾਲ ਨਾ ਖਾਓ ਸਗੋਂ ਸੱਤਾਂ ਦਿਨਾਂ ਤੱਕ ਪਤੀਰੀ ਰੋਟੀ ਅਰਥਾਤ ਬਿਪਤਾ ਦੀ ਰੋਟੀ ਖਾਓ ਕਿਉਂ ਜੋ ਤੁਸੀਂ ਮਿਸਰ ਨੂੰ ਕਾਹਲੀ ਨਾਲ ਛੱਡ ਦਿੱਤਾ ਸੀ, ਤਾਂ ਜੋ ਤੁਸੀਂ ਆਪਣੇ ਜੀਵਨ ਦੇ ਸਾਰੇ ਦਿਨ ਯਾਦ ਰੱਖ ਸਕੋ ਜਦੋਂ ਤੁਸੀਂ ਮਿਸਰ ਛੱਡਿਆ ਸੀ।

4ਤੁਹਾਡੀ ਸਾਰੀ ਧਰਤੀ ਵਿੱਚ ਸੱਤਾਂ ਦਿਨਾਂ ਤੱਕ ਕੋਈ ਖਮੀਰ ਨਾ ਵੇਖਿਆ ਜਾਵੇ, ਪਹਿਲੇ ਦਿਨ ਦੀ ਸ਼ਾਮ ਨੂੰ ਜੋ ਵੀ ਮਾਸ ਤੁਸੀਂ ਚੜ੍ਹਾਓ ਉਹ ਸਵੇਰ ਤੱਕ ਨਾ ਰਹਿਣ ਦਿਓ।

5ਤੁਸੀਂ ਕਿਸੇ ਵੀ ਨਗਰ ਵਿੱਚ ਪਸਾਹ ਦੀ ਬਲੀ ਨਾ ਚੜ੍ਹਾਉਣਾ, ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.