1ਅਬੀਬ ਦੇ ਮਹੀਨੇ ਨੂੰ ਯਾਦ ਰੱਖੋ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਯਾਹਵੇਹ ਦਾ ਪਸਾਹ ਮਨਾਓ, ਕਿਉਂ ਜੋ ਅਬੀਬ ਦੇ ਮਹੀਨੇ ਵਿੱਚ ਉਹ ਤੁਹਾਨੂੰ ਮਿਸਰ ਵਿੱਚੋਂ ਰਾਤ ਨੂੰ ਕੱਢ ਲਿਆਇਆ ਸੀ।
2ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਆਪਣੇ ਇੱਜੜ ਜਾਂ ਚੌਣੇ ਵਿੱਚੋਂ ਇੱਕ ਜਾਨਵਰ ਉਸ ਜਗ੍ਹਾ ਉੱਤੇ ਪਸਾਹ ਕਰਕੇ ਚੜ੍ਹਾਇਓ, ਜਿੱਥੇ ਯਾਹਵੇਹ ਆਪਣੇ ਨਾਮ ਲਈ ਨਿਵਾਸ ਸਥਾਨ ਵਜੋਂ ਚੁਣੇਗਾ।
3ਉਹ ਨੂੰ ਖਮੀਰ ਦੀ ਰੋਟੀ ਨਾਲ ਨਾ ਖਾਓ ਸਗੋਂ ਸੱਤਾਂ ਦਿਨਾਂ ਤੱਕ ਪਤੀਰੀ ਰੋਟੀ ਅਰਥਾਤ ਬਿਪਤਾ ਦੀ ਰੋਟੀ ਖਾਓ ਕਿਉਂ ਜੋ ਤੁਸੀਂ ਮਿਸਰ ਨੂੰ ਕਾਹਲੀ ਨਾਲ ਛੱਡ ਦਿੱਤਾ ਸੀ, ਤਾਂ ਜੋ ਤੁਸੀਂ ਆਪਣੇ ਜੀਵਨ ਦੇ ਸਾਰੇ ਦਿਨ ਯਾਦ ਰੱਖ ਸਕੋ ਜਦੋਂ ਤੁਸੀਂ ਮਿਸਰ ਛੱਡਿਆ ਸੀ।
4ਤੁਹਾਡੀ ਸਾਰੀ ਧਰਤੀ ਵਿੱਚ ਸੱਤਾਂ ਦਿਨਾਂ ਤੱਕ ਕੋਈ ਖਮੀਰ ਨਾ ਵੇਖਿਆ ਜਾਵੇ, ਪਹਿਲੇ ਦਿਨ ਦੀ ਸ਼ਾਮ ਨੂੰ ਜੋ ਵੀ ਮਾਸ ਤੁਸੀਂ ਚੜ੍ਹਾਓ ਉਹ ਸਵੇਰ ਤੱਕ ਨਾ ਰਹਿਣ ਦਿਓ।