33ਤਾਂ ਸਾਡੇ ਪਰਮੇਸ਼ਵਰ ਨੇ ਉਸ ਨੂੰ ਸਾਡੇ ਹਵਾਲੇ ਕਰ ਦਿੱਤਾ ਅਤੇ ਅਸੀਂ ਉਸ ਨੂੰ ਉਸ ਦੇ ਪੁੱਤਰਾਂ ਅਤੇ ਉਸ ਦੇ ਲੋਕਾਂ ਅਤੇ ਉਸਦੀ ਸਾਰੀ ਫੌਜ਼ ਸਮੇਤ ਮਾਰ ਸੁੱਟਿਆ।
34ਉਸ ਸਮੇਂ ਅਸੀਂ ਉਸਦੇ ਸਾਰੇ ਨਗਰ ਲੈ ਲਏ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਰਥਾਤ ਆਦਮੀਆਂ, ਔਰਤਾਂ ਅਤੇ ਬੱਚਿਆਂ ਤੱਕ, ਅਸੀਂ ਇੱਕ ਵੀ ਨਹੀਂ ਛੱਡਿਆ।
35ਪਰ ਅਸੀਂ ਸਿਰਫ ਪਸ਼ੂਆਂ ਅਤੇ ਕਸਬਿਆਂ ਵਿੱਚੋਂ ਲੁੱਟ ਜੋ ਅਸੀਂ ਆਪਣੇ ਲਈ ਲੈ ਲਈ ਸੀ।
36ਅਰੋਏਰ ਤੋਂ ਜਿਹੜਾ ਅਰਨੋਨ ਦੇ ਨਾਲੇ ਦੀ ਹੱਦ ਉੱਤੇ ਹੈ ਅਤੇ ਉਸ ਸ਼ਹਿਰ ਤੋਂ ਜਿਹੜਾ ਨਾਲੇ ਦੇ ਕੋਲ ਹੈ, ਗਿਲਆਦ ਤੱਕ ਕੋਈ ਨਗਰ ਅਜਿਹਾ ਨਹੀਂ ਸੀ, ਜਿਹੜਾ ਸਾਡੇ ਸਾਹਮਣੇ ਠਹਿਰ ਸਕਦਾ ਸੀ। ਯਾਹਵੇਹ ਸਾਡੇ ਪਰਮੇਸ਼ਵਰ ਨੇ ਸਭ ਕੁਝ ਸਾਡੇ ਅਧੀਨ ਕਰ ਦਿੱਤਾ।
37ਪਰ ਯਾਹਵੇਹ ਸਾਡੇ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ, ਤੁਸੀਂ ਅੰਮੋਨੀਆਂ ਦੀ ਧਰਤੀ ਉੱਤੇ, ਨਾ ਯਬੋਕ ਨਦੀ ਦੇ ਕੰਢੇ ਦੀ ਧਰਤੀ ਉੱਤੇ ਅਤੇ ਨਾ ਹੀ ਪਹਾੜੀਆਂ ਦੇ ਕਸਬਿਆਂ ਦੇ ਆਲੇ-ਦੁਆਲੇ ਦੇ ਉੱਤੇ ਕਬਜ਼ਾ ਕੀਤਾ।