1ਜਦੋਂ ਤੁਸੀਂ ਆਪਣੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਜਾਂਦੇ ਹੋ ਅਤੇ ਜਦ ਘੋੜੇ, ਰਥ ਅਤੇ ਤੁਹਾਡੇ ਨਾਲੋਂ ਵੱਡੀ ਫ਼ੌਜ ਵੇਖੋ, ਤਾਂ ਉਹਨਾਂ ਤੋਂ ਨਾ ਡਰੋ ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਹੈ, ਜੋ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ।
2ਜਦੋਂ ਤੁਸੀਂ ਲੜਾਈ ਵਿੱਚ ਜਾਓ ਤਾਂ ਜਾਜਕ ਅੱਗੇ ਆਵੇ ਅਤੇ ਸੈਨਾਂ ਨਾਲ ਗੱਲ ਕਰੇਗਾ,
3ਉਹ ਆਖੇਗਾ, “ਇਸਰਾਏਲ ਸੁਣੋ, ਅੱਜ ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਾਈ ਵਿੱਚ ਜਾ ਰਹੇ ਹੋ। ਤੁਹਾਡਾ ਮਨ ਕੱਚਾ ਨਾ ਹੋਵੇ, ਤੁਸੀਂ ਨਾ ਡਰੋ ਅਤੇ ਨਾ ਘਬਰਾਓ ਅਤੇ ਨਾ ਉਹਨਾਂ ਤੋਂ ਕੰਬੋ।