ਬਿਵਸਥਾ 22

ਜੇਕਰ ਉਹ ਤੁਹਾਡੇ ਨੇੜੇ ਨਹੀਂ ਰਹਿੰਦੇ ਜਾਂ ਤੁਸੀਂ ਨਹੀਂ ਜਾਣਦੇ ਕਿ ਇਹ ਕਿਸਦਾ ਹੈ, ਤਾਂ ਇਸਨੂੰ ਆਪਣੇ ਨਾਲ ਘਰ ਲੈ ਜਾਓ ਅਤੇ ਜਦੋਂ ਤੱਕ ਉਹ ਇਸ ਨੂੰ ਲੱਭਣ ਨਾ ਆਉਣ, ਉਸਨੂੰ ਰੱਖੋ। ਫਿਰ ਇਸਨੂੰ ਵਾਪਸ ਮੋੜ ਦਿਓ।

Deuteronomy 22:2 (UKJV) And if your brother be not nigh unto you, or if you know him not, then you shall bring it unto yours own house, and it shall be with you until your brother seek after it, and you shall restore it to him again.

1ਜੇ ਤੁਸੀਂ ਆਪਣੇ ਇਸਰਾਏਲੀ ਭਰਾ ਦੇ ਬਲਦ ਜਾਂ ਭੇਡ ਨੂੰ ਭਟਕਦੇ ਵੇਖਦੇ ਹੋ ਤਾਂ ਉਸ ਨੂੰ ਨਜ਼ਰ ਅੰਦਾਜ਼ ਨਾ ਕਰੋ, ਪਰ ਉਸਨੂੰ ਉਸਦੇ ਮਾਲਕ ਕੋਲ ਵਾਪਸ ਮੋੜ ਕੇ ਲੈ ਜਾਣਾ।

2ਜੇਕਰ ਉਹ ਤੁਹਾਡੇ ਨੇੜੇ ਨਹੀਂ ਰਹਿੰਦੇ ਜਾਂ ਤੁਸੀਂ ਨਹੀਂ ਜਾਣਦੇ ਕਿ ਇਹ ਕਿਸਦਾ ਹੈ, ਤਾਂ ਇਸਨੂੰ ਆਪਣੇ ਨਾਲ ਘਰ ਲੈ ਜਾਓ ਅਤੇ ਜਦੋਂ ਤੱਕ ਉਹ ਇਸ ਨੂੰ ਲੱਭਣ ਨਾ ਆਉਣ, ਉਸਨੂੰ ਰੱਖੋ। ਫਿਰ ਇਸਨੂੰ ਵਾਪਸ ਮੋੜ ਦਿਓ।

3ਜੇਕਰ ਤੁਸੀਂ ਉਹਨਾਂ ਦਾ ਖੋਤਾ ਜਾਂ ਬਸਤਰ ਜਾਂ ਕੋਈ ਹੋਰ ਗੁਆਚੀ ਚੀਜ਼ ਲੱਭ ਲਵੋ ਤਾਂ ਇਸੇ ਤਰ੍ਹਾਂ ਹੀ ਕਰਨਾ। ਇਸ ਨੂੰ ਨਜ਼ਰ ਅੰਦਾਜ਼ ਨਾ ਕਰਨਾ।

4ਜੇਕਰ ਤੂੰ ਇਸਰਾਏਲੀ ਭਰਾ ਦੇ ਖੋਤੇ ਜਾਂ ਬਲਦ ਨੂੰ ਰਾਹ ਵਿੱਚ ਡਿੱਗੇ ਹੋਏ ਵੇਖੇ, ਤਾਂ ਉਸ ਨੂੰ ਅਣਡਿੱਠਾ ਨਾ ਕਰੀ। ਤੂੰ ਜ਼ਰੂਰ ਉਸਨੂੰ ਚੁੱਕਣ ਵਿੱਚ ਉਸ ਦੀ ਸਹਾਇਤਾ ਕਰੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.