ਬਿਵਸਥਾ 23

ਪਰ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਬਿਲਆਮ ਦੀ ਗੱਲ ਨਹੀਂ ਸੁਣੀ, ਪਰ ਤੁਹਾਡੇ ਲਈ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਪਿਆਰ ਕਰਦਾ ਹੈ।

Deuteronomy 23:5 (UKJV) Nevertheless the LORD your God would not hearken unto Balaam; but the LORD your God turned the curse into a blessing unto you, because the LORD your God loved you.

3ਕੋਈ ਅੰਮੋਨੀ ਜਾਂ ਮੋਆਬੀ ਯਾਹਵੇਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀ ਪੀੜ੍ਹੀ ਤੱਕ ਉਹਨਾਂ ਦੇ ਵੰਸ਼ ਦਾ ਕੋਈ ਵੀ ਯਾਹਵੇਹ ਦੀ ਸਭਾ ਵਿੱਚ ਨਾ ਵੜੇ।

4ਕਿਉਂ ਜੋ ਜਦੋਂ ਤੁਸੀਂ ਮਿਸਰ ਵਿੱਚੋਂ ਨਿੱਕਲੇ ਸੀ, ਤਾਂ ਉਹ ਤੁਹਾਡੇ ਰਾਹ ਵਿੱਚ ਰੋਟੀ ਅਤੇ ਪਾਣੀ ਲੈ ਕੇ ਤੁਹਾਨੂੰ ਮਿਲਣ ਲਈ ਨਹੀਂ ਆਏ ਸਨ ਅਤੇ ਸਗੋਂ ਉਹਨਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਅਰਾਮ ਨਾਹਰਿਮਕ ਦੇ ਪਥੋਰ ਤੋਂ ਭਾੜੇ ਉੱਤੇ ਲਿਆ ਜੋ ਤੁਹਾਡੇ ਉੱਤੇ ਸਰਾਪ ਦੇਵੇ।

5ਪਰ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਬਿਲਆਮ ਦੀ ਗੱਲ ਨਹੀਂ ਸੁਣੀ, ਪਰ ਤੁਹਾਡੇ ਲਈ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਪਿਆਰ ਕਰਦਾ ਹੈ।

6ਜਿੰਨਾ ਚਿਰ ਤੁਸੀਂ ਜਿਉਂਦੇ ਹੋ ਉਹਨਾਂ ਨਾਲ ਮਿੱਤਰਤਾ ਨਾ ਕਰੋ।

7ਕਿਸੇ ਅਦੋਮੀ ਨੂੰ ਤੁੱਛ ਨਾ ਸਮਝੋ, ਕਿਉਂ ਜੋ ਉਹ ਤੁਹਾਡੇ ਭਰਾ ਹਨ। ਕਿਸੇ ਮਿਸਰੀ ਤੋਂ ਘਿਰਣਾ ਨਾ ਕਰੋ, ਕਿਉਂਕਿ ਤੁਸੀਂ ਉਹਨਾਂ ਦੇ ਦੇਸ਼ ਵਿੱਚ ਪਰਦੇਸੀਆਂ ਵਾਂਗ ਰਹਿੰਦੇ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.