5ਪਰ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਬਿਲਆਮ ਦੀ ਗੱਲ ਨਹੀਂ ਸੁਣੀ, ਪਰ ਤੁਹਾਡੇ ਲਈ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਪਿਆਰ ਕਰਦਾ ਹੈ।
6ਜਿੰਨਾ ਚਿਰ ਤੁਸੀਂ ਜਿਉਂਦੇ ਹੋ ਉਹਨਾਂ ਨਾਲ ਮਿੱਤਰਤਾ ਨਾ ਕਰੋ।
7ਕਿਸੇ ਅਦੋਮੀ ਨੂੰ ਤੁੱਛ ਨਾ ਸਮਝੋ, ਕਿਉਂ ਜੋ ਉਹ ਤੁਹਾਡੇ ਭਰਾ ਹਨ। ਕਿਸੇ ਮਿਸਰੀ ਤੋਂ ਘਿਰਣਾ ਨਾ ਕਰੋ, ਕਿਉਂਕਿ ਤੁਸੀਂ ਉਹਨਾਂ ਦੇ ਦੇਸ਼ ਵਿੱਚ ਪਰਦੇਸੀਆਂ ਵਾਂਗ ਰਹਿੰਦੇ ਸੀ।
8ਉਹਨਾਂ ਤੋਂ ਪੈਦਾ ਹੋਏ ਬੱਚਿਆਂ ਦੀ ਤੀਜੀ ਪੀੜ੍ਹੀ ਯਾਹਵੇਹ ਦੀ ਸਭਾ ਵਿੱਚ ਦਾਖਲ ਹੋ ਸਕਦੀ ਹੈ।
9ਜਦੋਂ ਤੁਸੀਂ ਆਪਣੇ ਦੁਸ਼ਮਣਾਂ ਦੇ ਵਿਰੁੱਧ ਡੇਰੇ ਲਾਓ, ਤਾਂ ਹਰ ਅਸ਼ੁੱਧ ਚੀਜ਼ ਤੋਂ ਦੂਰ ਰਹੋ।