ਬਿਵਸਥਾ 23

ਕਿਉਂ ਜੋ ਜਦੋਂ ਤੁਸੀਂ ਮਿਸਰ ਵਿੱਚੋਂ ਨਿੱਕਲੇ ਸੀ, ਤਾਂ ਉਹ ਤੁਹਾਡੇ ਰਾਹ ਵਿੱਚ ਰੋਟੀ ਅਤੇ ਪਾਣੀ ਲੈ ਕੇ ਤੁਹਾਨੂੰ ਮਿਲਣ ਲਈ ਨਹੀਂ ਆਏ ਸਨ ਅਤੇ ਸਗੋਂ ਉਹਨਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਅਰਾਮ ਨਾਹਰਿਮਕ ਦੇ ਪਥੋਰ ਤੋਂ ਭਾੜੇ ਉੱਤੇ ਲਿਆ ਜੋ ਤੁਹਾਡੇ ਉੱਤੇ ਸਰਾਪ ਦੇਵੇ।

Deuteronomy 23:4 (UKJV) Because they met you not with bread and with water in the way, when all of you came forth out of Egypt; and because they hired against you Balaam the son of Beor of Pethor of Mesopotamia, to curse you.

2ਕੁਕਰਮ ਨਾਲ ਜੰਮਿਆਂ ਹੋਇਆ ਯਾਹਵੇਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀ ਪੀੜ੍ਹੀ ਤੱਕ ਉਹਨਾਂ ਦੇ ਵੰਸ਼ ਦਾ ਕੋਈ ਵੀ ਯਾਹਵੇਹ ਦੀ ਸਭਾ ਵਿੱਚ ਨਾ ਵੜੇ।

3ਕੋਈ ਅੰਮੋਨੀ ਜਾਂ ਮੋਆਬੀ ਯਾਹਵੇਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀ ਪੀੜ੍ਹੀ ਤੱਕ ਉਹਨਾਂ ਦੇ ਵੰਸ਼ ਦਾ ਕੋਈ ਵੀ ਯਾਹਵੇਹ ਦੀ ਸਭਾ ਵਿੱਚ ਨਾ ਵੜੇ।

4ਕਿਉਂ ਜੋ ਜਦੋਂ ਤੁਸੀਂ ਮਿਸਰ ਵਿੱਚੋਂ ਨਿੱਕਲੇ ਸੀ, ਤਾਂ ਉਹ ਤੁਹਾਡੇ ਰਾਹ ਵਿੱਚ ਰੋਟੀ ਅਤੇ ਪਾਣੀ ਲੈ ਕੇ ਤੁਹਾਨੂੰ ਮਿਲਣ ਲਈ ਨਹੀਂ ਆਏ ਸਨ ਅਤੇ ਸਗੋਂ ਉਹਨਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਅਰਾਮ ਨਾਹਰਿਮਕ ਦੇ ਪਥੋਰ ਤੋਂ ਭਾੜੇ ਉੱਤੇ ਲਿਆ ਜੋ ਤੁਹਾਡੇ ਉੱਤੇ ਸਰਾਪ ਦੇਵੇ।

5ਪਰ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਬਿਲਆਮ ਦੀ ਗੱਲ ਨਹੀਂ ਸੁਣੀ, ਪਰ ਤੁਹਾਡੇ ਲਈ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਪਿਆਰ ਕਰਦਾ ਹੈ।

6ਜਿੰਨਾ ਚਿਰ ਤੁਸੀਂ ਜਿਉਂਦੇ ਹੋ ਉਹਨਾਂ ਨਾਲ ਮਿੱਤਰਤਾ ਨਾ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.