ਬਿਵਸਥਾ 29

ਇਹ ਨੇਮ ਦੀਆਂ ਗੱਲਾਂ ਹਨ ਜੋ ਯਾਹਵੇਹ ਨੇ ਮੋਸ਼ੇਹ ਨੂੰ ਮੋਆਬ ਵਿੱਚ ਇਸਰਾਏਲੀਆਂ ਨਾਲ ਕਰਨ ਦਾ ਹੁਕਮ ਦਿੱਤਾ ਸੀ, ਉਸ ਨੇਮ ਤੋਂ ਵੱਖਰਾ ਹੈ ਜੋ ਉਸਨੇ ਹੋਰੇਬ ਵਿੱਚ ਉਹਨਾਂ ਨਾਲ ਕੀਤਾ ਸੀ।

Deuteronomy 29:1 (UKJV) These are the words of the covenant, which the LORD commanded Moses to make with the children of Israel in the land of Moab, beside the covenant which he made with them in Horeb.

1ਇਹ ਨੇਮ ਦੀਆਂ ਗੱਲਾਂ ਹਨ ਜੋ ਯਾਹਵੇਹ ਨੇ ਮੋਸ਼ੇਹ ਨੂੰ ਮੋਆਬ ਵਿੱਚ ਇਸਰਾਏਲੀਆਂ ਨਾਲ ਕਰਨ ਦਾ ਹੁਕਮ ਦਿੱਤਾ ਸੀ, ਉਸ ਨੇਮ ਤੋਂ ਵੱਖਰਾ ਹੈ ਜੋ ਉਸਨੇ ਹੋਰੇਬ ਵਿੱਚ ਉਹਨਾਂ ਨਾਲ ਕੀਤਾ ਸੀ।

2ਮੋਸ਼ੇਹ ਨੇ ਸਾਰੇ ਇਸਰਾਏਲੀਆਂ ਨੂੰ ਸੱਦ ਕੇ ਕਿਹਾ: ਤੁਹਾਡੀਆਂ ਅੱਖਾਂ ਨੇ ਉਹ ਸਭ ਕੁਝ ਦੇਖਿਆ ਹੈ ਜੋ ਯਾਹਵੇਹ ਨੇ ਮਿਸਰ ਵਿੱਚ ਫ਼ਿਰਾਊਨ, ਉਸਦੇ ਸਾਰੇ ਅਧਿਕਾਰੀਆਂ ਅਤੇ ਉਸਦੇ ਸਾਰੇ ਦੇਸ਼ ਨਾਲ ਕੀਤਾ ਸੀ।

3ਤੁਸੀਂ ਆਪਣੀਆਂ ਅੱਖਾਂ ਨਾਲ ਉਹ ਵੱਡੇ ਪਰਤਾਵੇ, ਉਹ ਨਿਸ਼ਾਨ ਅਤੇ ਮਹਾਨ ਅਚੰਭੇ ਵੇਖੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.