ਬਿਵਸਥਾ 29

ਮੋਸ਼ੇਹ ਨੇ ਸਾਰੇ ਇਸਰਾਏਲੀਆਂ ਨੂੰ ਸੱਦ ਕੇ ਕਿਹਾ: ਤੁਹਾਡੀਆਂ ਅੱਖਾਂ ਨੇ ਉਹ ਸਭ ਕੁਝ ਦੇਖਿਆ ਹੈ ਜੋ ਯਾਹਵੇਹ ਨੇ ਮਿਸਰ ਵਿੱਚ ਫ਼ਿਰਾਊਨ, ਉਸਦੇ ਸਾਰੇ ਅਧਿਕਾਰੀਆਂ ਅਤੇ ਉਸਦੇ ਸਾਰੇ ਦੇਸ਼ ਨਾਲ ਕੀਤਾ ਸੀ।

Deuteronomy 29:2 (UKJV) And Moses called unto all Israel, and said unto them, All of you have seen all that the LORD did before your eyes in the land of Egypt unto Pharaoh, and unto all his servants, and unto all his land;

1ਇਹ ਨੇਮ ਦੀਆਂ ਗੱਲਾਂ ਹਨ ਜੋ ਯਾਹਵੇਹ ਨੇ ਮੋਸ਼ੇਹ ਨੂੰ ਮੋਆਬ ਵਿੱਚ ਇਸਰਾਏਲੀਆਂ ਨਾਲ ਕਰਨ ਦਾ ਹੁਕਮ ਦਿੱਤਾ ਸੀ, ਉਸ ਨੇਮ ਤੋਂ ਵੱਖਰਾ ਹੈ ਜੋ ਉਸਨੇ ਹੋਰੇਬ ਵਿੱਚ ਉਹਨਾਂ ਨਾਲ ਕੀਤਾ ਸੀ।

2ਮੋਸ਼ੇਹ ਨੇ ਸਾਰੇ ਇਸਰਾਏਲੀਆਂ ਨੂੰ ਸੱਦ ਕੇ ਕਿਹਾ: ਤੁਹਾਡੀਆਂ ਅੱਖਾਂ ਨੇ ਉਹ ਸਭ ਕੁਝ ਦੇਖਿਆ ਹੈ ਜੋ ਯਾਹਵੇਹ ਨੇ ਮਿਸਰ ਵਿੱਚ ਫ਼ਿਰਾਊਨ, ਉਸਦੇ ਸਾਰੇ ਅਧਿਕਾਰੀਆਂ ਅਤੇ ਉਸਦੇ ਸਾਰੇ ਦੇਸ਼ ਨਾਲ ਕੀਤਾ ਸੀ।

3ਤੁਸੀਂ ਆਪਣੀਆਂ ਅੱਖਾਂ ਨਾਲ ਉਹ ਵੱਡੇ ਪਰਤਾਵੇ, ਉਹ ਨਿਸ਼ਾਨ ਅਤੇ ਮਹਾਨ ਅਚੰਭੇ ਵੇਖੇ ਸਨ।

4ਪਰ ਅੱਜ ਤੱਕ ਯਾਹਵੇਹ ਨੇ ਤੁਹਾਨੂੰ ਨਾ ਤਾਂ ਸਮਝਣ ਵਾਲਾ ਮਨ, ਨਾ ਵੇਖਣ ਵਾਲੀਆਂ ਅੱਖਾਂ ਅਤੇ ਨਾ ਸੁਣਨ ਵਾਲੇ ਕੰਨ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.