ਬਿਵਸਥਾ 29

ਯਾਹਵੇਹ ਕਦੇ ਵੀ ਉਹਨਾਂ ਨੂੰ ਮਾਫ਼ ਕਰਨ ਲਈ ਤਿਆਰ ਨਹੀਂ ਹੋਵੇਗਾ; ਉਸਦਾ ਕ੍ਰੋਧ ਅਤੇ ਜੋਸ਼ ਉਹਨਾਂ ਦੇ ਵਿਰੁੱਧ ਭੜਕੇਗਾ। ਇਸ ਪੁਸਤਕ ਵਿੱਚ ਲਿਖੇ ਸਾਰੇ ਸਰਾਪ ਉਹਨਾਂ ਉੱਤੇ ਪੈਣਗੇ, ਅਤੇ ਯਾਹਵੇਹ ਉਹਨਾਂ ਦੇ ਨਾਮ ਨੂੰ ਅਕਾਸ਼ ਦੇ ਹੇਠਾਂ ਤੋਂ ਮਿਟਾ ਦੇਵੇਗਾ।

Deuteronomy 29:20 (UKJV) The LORD will not spare him, but then the anger of the LORD and his jealousy shall smoke against that man, and all the curses that are written in this book shall lie upon him, and the LORD shall blot out his name from under heaven.

18ਇਹ ਨਿਸ਼ਚਿਤ ਕਰੋ ਕਿ ਅੱਜ ਤੁਹਾਡੇ ਵਿੱਚ ਕੋਈ ਅਜਿਹਾ ਆਦਮੀ ਜਾਂ ਔਰਤ, ਕਬੀਲਾ ਜਾਂ ਗੋਤ ਨਹੀਂ ਹੈ ਜਿਸਦਾ ਮਨ ਸਾਡੇ ਪਰਮੇਸ਼ਵਰ ਤੋਂ ਦੂਰ ਹੋਵੇ ਅਤੇ ਜਾ ਕੇ ਉਹਨਾਂ ਕੌਮਾਂ ਦੇ ਦੇਵਤਿਆਂ ਦੀ ਪੂਜਾ ਕਰੇ। ਫਿਰ ਕਿਤੇ ਅਜਿਹਾ ਵੀ ਨਾ ਹੋਵੇ ਕਿ ਤੁਹਾਡੇ ਵਿੱਚੋਂ ਕੋਈ ਕੁੜੱਤਣ ਅਤੇ ਅੱਕ ਦੀ ਜੜ੍ਹ ਫੁੱਟ ਨਿੱਕਲੇ।

19ਜਦੋਂ ਅਜਿਹਾ ਵਿਅਕਤੀ ਇਸ ਸਰਾਪ ਦੇ ਵੇਰਵਿਆਂ ਬਾਰੇ ਸੋਚਦਾ ਹੈ, ਤਾਂ ਉਹ ਆਪਣੇ ਮਨ ਵਿੱਚ ਆਪਣੇ ਆਪ ਨੂੰ ਵਧਾਈ ਦੇਵੇਗਾ ਅਤੇ ਸੋਚੇਗਾ, “ਮੈਂ ਸੁਰੱਖਿਅਤ ਰਹਾਂਗਾ ਭਾਵੇਂ ਮੈਂ ਜੋ ਚਾਹਾਂਗਾ!” ਇਸ ਦੁਆਰਾ, ਉਹ ਵਿਅਕਤੀ ਸਿੰਚਾਈ ਵਾਲੀ ਜ਼ਮੀਨ ਅਤੇ ਸੁੱਕੀ ਜ਼ਮੀਨ ਦੋਵਾਂ ਉੱਤੇ ਤਬਾਹੀ ਲਿਆਵੇਗਾ।

20ਯਾਹਵੇਹ ਕਦੇ ਵੀ ਉਹਨਾਂ ਨੂੰ ਮਾਫ਼ ਕਰਨ ਲਈ ਤਿਆਰ ਨਹੀਂ ਹੋਵੇਗਾ; ਉਸਦਾ ਕ੍ਰੋਧ ਅਤੇ ਜੋਸ਼ ਉਹਨਾਂ ਦੇ ਵਿਰੁੱਧ ਭੜਕੇਗਾ। ਇਸ ਪੁਸਤਕ ਵਿੱਚ ਲਿਖੇ ਸਾਰੇ ਸਰਾਪ ਉਹਨਾਂ ਉੱਤੇ ਪੈਣਗੇ, ਅਤੇ ਯਾਹਵੇਹ ਉਹਨਾਂ ਦੇ ਨਾਮ ਨੂੰ ਅਕਾਸ਼ ਦੇ ਹੇਠਾਂ ਤੋਂ ਮਿਟਾ ਦੇਵੇਗਾ।

21ਬਿਵਸਥਾ ਦੀ ਇਸ ਪੋਥੀ ਵਿੱਚ ਲਿਖੇ ਨੇਮ ਦੇ ਸਾਰੇ ਸਰਾਪਾਂ ਦੇ ਅਨੁਸਾਰ, ਯਾਹਵੇਹ ਉਹਨਾਂ ਨੂੰ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਬਿਪਤਾ ਲਈ ਵੱਖਰਾ ਕਰੇਗਾ।

22ਅਤੇ ਆਉਣ ਵਾਲੀ ਪੀੜ੍ਹੀ ਵਿੱਚ ਤੁਹਾਡੇ ਬੱਚੇ ਜਿਹੜੇ ਤੁਹਾਡੇ ਬਾਅਦ ਪੈਦਾ ਹੋਣਗੇ ਅਤੇ ਦੂਰ-ਦੁਰਾਡੇ ਦੇ ਦੇਸ਼ਾਂ ਤੋਂ ਆਉਣ ਵਾਲੇ ਪਰਦੇਸੀ ਵੀ, ਜਦ ਉਹ ਉਸ ਦੇਸ਼ ਦੀਆਂ ਬਵਾਂ ਅਤੇ ਉਸ ਵਿੱਚ ਯਾਹਵੇਹ ਦੀਆਂ ਫੈਲਾਈਆਂ ਹੋਈਆਂ ਬਿਮਾਰੀਆਂ ਨੂੰ ਵੇਖਣਗੇ ਤਾਂ ਆਖਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.