ਬਿਵਸਥਾ 29

ਅਤੇ ਆਉਣ ਵਾਲੀ ਪੀੜ੍ਹੀ ਵਿੱਚ ਤੁਹਾਡੇ ਬੱਚੇ ਜਿਹੜੇ ਤੁਹਾਡੇ ਬਾਅਦ ਪੈਦਾ ਹੋਣਗੇ ਅਤੇ ਦੂਰ-ਦੁਰਾਡੇ ਦੇ ਦੇਸ਼ਾਂ ਤੋਂ ਆਉਣ ਵਾਲੇ ਪਰਦੇਸੀ ਵੀ, ਜਦ ਉਹ ਉਸ ਦੇਸ਼ ਦੀਆਂ ਬਵਾਂ ਅਤੇ ਉਸ ਵਿੱਚ ਯਾਹਵੇਹ ਦੀਆਂ ਫੈਲਾਈਆਂ ਹੋਈਆਂ ਬਿਮਾਰੀਆਂ ਨੂੰ ਵੇਖਣਗੇ ਤਾਂ ਆਖਣਗੇ।

Deuteronomy 29:22 (UKJV) So that the generation to come of your children that shall rise up after you, and the stranger that shall come from a far land, shall say, when they see the plagues of that land, and the sicknesses which the LORD has laid upon it;

20ਯਾਹਵੇਹ ਕਦੇ ਵੀ ਉਹਨਾਂ ਨੂੰ ਮਾਫ਼ ਕਰਨ ਲਈ ਤਿਆਰ ਨਹੀਂ ਹੋਵੇਗਾ; ਉਸਦਾ ਕ੍ਰੋਧ ਅਤੇ ਜੋਸ਼ ਉਹਨਾਂ ਦੇ ਵਿਰੁੱਧ ਭੜਕੇਗਾ। ਇਸ ਪੁਸਤਕ ਵਿੱਚ ਲਿਖੇ ਸਾਰੇ ਸਰਾਪ ਉਹਨਾਂ ਉੱਤੇ ਪੈਣਗੇ, ਅਤੇ ਯਾਹਵੇਹ ਉਹਨਾਂ ਦੇ ਨਾਮ ਨੂੰ ਅਕਾਸ਼ ਦੇ ਹੇਠਾਂ ਤੋਂ ਮਿਟਾ ਦੇਵੇਗਾ।

21ਬਿਵਸਥਾ ਦੀ ਇਸ ਪੋਥੀ ਵਿੱਚ ਲਿਖੇ ਨੇਮ ਦੇ ਸਾਰੇ ਸਰਾਪਾਂ ਦੇ ਅਨੁਸਾਰ, ਯਾਹਵੇਹ ਉਹਨਾਂ ਨੂੰ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਬਿਪਤਾ ਲਈ ਵੱਖਰਾ ਕਰੇਗਾ।

22ਅਤੇ ਆਉਣ ਵਾਲੀ ਪੀੜ੍ਹੀ ਵਿੱਚ ਤੁਹਾਡੇ ਬੱਚੇ ਜਿਹੜੇ ਤੁਹਾਡੇ ਬਾਅਦ ਪੈਦਾ ਹੋਣਗੇ ਅਤੇ ਦੂਰ-ਦੁਰਾਡੇ ਦੇ ਦੇਸ਼ਾਂ ਤੋਂ ਆਉਣ ਵਾਲੇ ਪਰਦੇਸੀ ਵੀ, ਜਦ ਉਹ ਉਸ ਦੇਸ਼ ਦੀਆਂ ਬਵਾਂ ਅਤੇ ਉਸ ਵਿੱਚ ਯਾਹਵੇਹ ਦੀਆਂ ਫੈਲਾਈਆਂ ਹੋਈਆਂ ਬਿਮਾਰੀਆਂ ਨੂੰ ਵੇਖਣਗੇ ਤਾਂ ਆਖਣਗੇ।

23ਸਾਰੀ ਧਰਤੀ ਲੂਣ ਅਤੇ ਗੰਧਕ ਦੀ ਬਲਦੀ ਰਹਿੰਦ-ਖੂੰਹਦ ਦੀ ਹੋ ਜਾਵੇਗੀ, ਕੁਝ ਵੀ ਨਹੀਂ ਬੀਜਿਆ ਜਾਵੇਗਾ, ਨਾ ਕੁਝ ਉੱਗੇਗਾ, ਨਾ ਕੋਈ ਬਨਸਪਤੀ ਉੱਗੇਗੀ। ਇਹ ਸੋਦੋਮ ਅਤੇ ਗਾਮੂਰਾਹ, ਅਦਮਾਹ ਅਤੇ ਜ਼ਬੋਯੀਮ ਦੀ ਤਬਾਹੀ ਵਰਗਾ ਹੋਵੇਗਾ, ਜਿਸ ਨੂੰ ਯਾਹਵੇਹ ਨੇ ਭਿਆਨਕ ਕ੍ਰੋਧ ਵਿੱਚ ਉਖਾੜ ਦਿੱਤਾ ਸੀ।

24ਸਾਰੀਆਂ ਕੌਮਾਂ ਪੁੱਛਣਗੀਆਂ, “ਯਾਹਵੇਹ ਨੇ ਇਸ ਧਰਤੀ ਨਾਲ ਅਜਿਹਾ ਕਿਉਂ ਕੀਤਾ ਹੈ? ਇਹ ਭਿਆਨਕ, ਭੜਕਦਾ ਗੁੱਸਾ ਕਿਉਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.