ਬਿਵਸਥਾ 3

ਪਰ ਤੁਹਾਡੇ ਕਾਰਨ ਯਾਹਵੇਹ ਮੇਰੇ ਨਾਲ ਨਾਰਾਜ਼ ਸੀ ਅਤੇ ਉਸਨੇ ਮੇਰੀ ਗੱਲ ਨਾ ਸੁਣੀ, ਯਾਹਵੇਹ ਨੇ ਕਿਹਾ, “ਇਹ ਕਾਫ਼ੀ ਹੈ, ਇਸ ਮਾਮਲੇ ਬਾਰੇ ਮੇਰੇ ਨਾਲ ਹੋਰ ਗੱਲ ਨਾ ਕਰੀ।

Deuteronomy 3:26 (UKJV) But the LORD was angry with me for your sakes, and would not hear me: and the LORD said unto me, Let it suffice you; speak no more unto me of this matter.

24“ਹੇ ਪ੍ਰਭੂ, ਯਾਹਵੇਹ, ਤੂੰ ਆਪਣੇ ਸੇਵਕ ਉੱਤੇ ਆਪਣੀ ਮਹਾਨਤਾ ਅਤੇ ਆਪਣਾ ਮਜ਼ਬੂਤ ਹੱਥ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂ ਜੋ ਸਵਰਗ ਜਾਂ ਧਰਤੀ ਉੱਤੇ ਅਜਿਹਾ ਕਿਹੜਾ ਦੇਵਤਾ ਹੈ ਜੋ ਉਹ ਕੰਮ ਕਰ ਸਕਦਾ ਹੈ ਜੋ ਤੁਸੀਂ ਕਰਦੇ ਹੋ?

25ਮੈਨੂੰ ਜਾਣ ਦਿਓ ਅਤੇ ਯਰਦਨ ਦੇ ਪਾਰ ਚੰਗੀ ਧਰਤੀ ਨੂੰ ਵੇਖਣ ਦਿਓ, ਉਹ ਵਧੀਆ ਪਹਾੜੀ ਦੇਸ਼ ਅਤੇ ਲਬਾਨੋਨ।”

26ਪਰ ਤੁਹਾਡੇ ਕਾਰਨ ਯਾਹਵੇਹ ਮੇਰੇ ਨਾਲ ਨਾਰਾਜ਼ ਸੀ ਅਤੇ ਉਸਨੇ ਮੇਰੀ ਗੱਲ ਨਾ ਸੁਣੀ, ਯਾਹਵੇਹ ਨੇ ਕਿਹਾ, “ਇਹ ਕਾਫ਼ੀ ਹੈ, ਇਸ ਮਾਮਲੇ ਬਾਰੇ ਮੇਰੇ ਨਾਲ ਹੋਰ ਗੱਲ ਨਾ ਕਰੀ।

27ਪਿਸਗਾਹ ਦੀ ਸਿਖਰ ਉੱਤੇ ਜਾਓ ਅਤੇ ਪੱਛਮ ਅਤੇ ਉੱਤਰ ਅਤੇ ਦੱਖਣ ਅਤੇ ਪੂਰਬ ਵੱਲ ਆਪਣੀਆਂ ਅੱਖਾਂ ਚੁੱਕ। ਧਰਤੀ ਨੂੰ ਆਪਣੀਆਂ ਅੱਖਾਂ ਨਾਲ ਦੇਖ, ਕਿਉਂਕਿ ਤੂੰ ਇਸ ਯਰਦਨ ਨੂੰ ਪਾਰ ਨਹੀਂ ਕਰੇਗਾ।

28ਪਰ ਯੇਹੋਸ਼ੁਆ ਨੂੰ ਹੁਕਮ ਦੇ ਅਤੇ ਉਸ ਨੂੰ ਹੌਸਲਾ ਦੇ ਅਤੇ ਤਕੜਾ ਕਰ ਕਿਉਂ ਜੋ ਉਹ ਇਨ੍ਹਾਂ ਲੋਕਾਂ ਦੀ ਅਗਵਾਈ ਕਰੇਗਾ ਅਤੇ ਉਹਨਾਂ ਨੂੰ ਉਸ ਧਰਤੀ ਦਾ ਵਾਰਸ ਬਣਾਵੇਗਾ ਜੋ ਤੁਸੀਂ ਵੇਖੋਂਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.