25ਮੈਨੂੰ ਜਾਣ ਦਿਓ ਅਤੇ ਯਰਦਨ ਦੇ ਪਾਰ ਚੰਗੀ ਧਰਤੀ ਨੂੰ ਵੇਖਣ ਦਿਓ, ਉਹ ਵਧੀਆ ਪਹਾੜੀ ਦੇਸ਼ ਅਤੇ ਲਬਾਨੋਨ।”
26ਪਰ ਤੁਹਾਡੇ ਕਾਰਨ ਯਾਹਵੇਹ ਮੇਰੇ ਨਾਲ ਨਾਰਾਜ਼ ਸੀ ਅਤੇ ਉਸਨੇ ਮੇਰੀ ਗੱਲ ਨਾ ਸੁਣੀ, ਯਾਹਵੇਹ ਨੇ ਕਿਹਾ, “ਇਹ ਕਾਫ਼ੀ ਹੈ, ਇਸ ਮਾਮਲੇ ਬਾਰੇ ਮੇਰੇ ਨਾਲ ਹੋਰ ਗੱਲ ਨਾ ਕਰੀ।
27ਪਿਸਗਾਹ ਦੀ ਸਿਖਰ ਉੱਤੇ ਜਾਓ ਅਤੇ ਪੱਛਮ ਅਤੇ ਉੱਤਰ ਅਤੇ ਦੱਖਣ ਅਤੇ ਪੂਰਬ ਵੱਲ ਆਪਣੀਆਂ ਅੱਖਾਂ ਚੁੱਕ। ਧਰਤੀ ਨੂੰ ਆਪਣੀਆਂ ਅੱਖਾਂ ਨਾਲ ਦੇਖ, ਕਿਉਂਕਿ ਤੂੰ ਇਸ ਯਰਦਨ ਨੂੰ ਪਾਰ ਨਹੀਂ ਕਰੇਗਾ।
28ਪਰ ਯੇਹੋਸ਼ੁਆ ਨੂੰ ਹੁਕਮ ਦੇ ਅਤੇ ਉਸ ਨੂੰ ਹੌਸਲਾ ਦੇ ਅਤੇ ਤਕੜਾ ਕਰ ਕਿਉਂ ਜੋ ਉਹ ਇਨ੍ਹਾਂ ਲੋਕਾਂ ਦੀ ਅਗਵਾਈ ਕਰੇਗਾ ਅਤੇ ਉਹਨਾਂ ਨੂੰ ਉਸ ਧਰਤੀ ਦਾ ਵਾਰਸ ਬਣਾਵੇਗਾ ਜੋ ਤੁਸੀਂ ਵੇਖੋਂਗੇ।”
29ਸੋ ਅਸੀਂ ਬੈਥ ਪਓਰ ਦੇ ਨੇੜੇ ਘਾਟੀ ਵਿੱਚ ਠਹਿਰੇ।