25ਬਾਹਰ ਤਲਵਾਰ ਨਾਲ ਮਰਨਗੇ, ਅਤੇ ਕੋਠੜੀਆਂ ਵਿੱਚ ਡਰ ਹੋਵੇਗਾ, ਜਿਸ ਨਾਲ ਜੁਆਨਾਂ ਅਤੇ ਕੁਆਰੀਆਂ ਦਾ, ਅਤੇ ਦੁੱਧ ਚੁੰਘਦੇ ਬੱਚੇ ਅਤੇ ਧੌਲਿਆਂ ਵਾਲੇ ਮਨੁੱਖਾਂ ਦਾ ਵੀ ਨਾਸ ਹੋ ਜਾਵੇਗਾ।
26ਮੈਂ ਆਖਿਆ ਕਿ ਮੈਂ ਉਹਨਾਂ ਨੂੰ ਦੂਰ-ਦੂਰ ਤੱਕ ਖਿਲਾਰ ਦਿਆਂਗਾ ਅਤੇ ਉਹਨਾਂ ਦਾ ਨਾਮ ਮਨੁੱਖਾਂ ਦੀ ਯਾਦ ਵਿੱਚੋਂ ਮਿਟਾ ਦਿਆਂਗਾ,
27ਪਰ ਮੈਂ ਵੈਰੀ ਦੇ ਤਾਅਨੇ ਤੋਂ ਡਰਦਾ ਸੀ, ਅਜਿਹਾ ਨਾ ਹੋਵੇ ਉਹਨਾਂ ਦਾ ਵਿਰੋਧੀ ਗਲਤ ਸਮਝੇ ਅਤੇ ਆਖੇ, ‘ਸਾਡਾ ਹੱਥ ਜਿੱਤ ਗਿਆ ਹੈ, ਯਾਹਵੇਹ ਨੇ ਇਹ ਸਭ ਕੁਝ ਨਹੀਂ ਕੀਤਾ ਹੈ।’ ”
28ਉਹ ਇੱਕ ਨਿਰਬੁੱਧ ਕੌਮ ਹੈ, ਇਨ੍ਹਾਂ ਵਿੱਚ ਕੋਈ ਸਮਝ ਨਹੀਂ ਹੈ।
29ਕਾਸ਼ ਕਿ ਉਹ ਬੁੱਧਵਾਨ ਹੁੰਦੇ ਅਤੇ ਇਸ ਗੱਲ ਨੂੰ ਸਮਝਦੇ ਅਤੇ ਉਹਨਾਂ ਦਾ ਅੰਤ ਕੀ ਹੁੰਦਾ ਹੈ!