13ਉਸ ਨੇ ਯੋਸੇਫ਼ ਬਾਰੇ ਕਿਹਾ, “ਯਾਹਵੇਹ ਵੱਲੋਂ ਉਸਦੀ ਧਰਤੀ ਮੁਬਾਰਕ ਹੋਵੇ ਅਕਾਸ਼ ਦੇ ਪਦਾਰਥਾਂ ਅਤੇ ਤ੍ਰੇਲ ਤੋਂ ਨਾਲੇ ਹੇਠਾਂ ਡੂੰਘੇ ਪਾਣੀਆਂ ਤੋਂ ਬਰਕਤ ਦੇਵੇ।
14ਸੂਰਜ ਨਾਲ ਪੱਕੇ ਹੋਏ ਫਲਾਂ ਦੇ ਪਦਾਰਥਾਂ ਤੋਂ, ਅਤੇ ਚੰਦਰਮਾ ਦੇ ਉਗਾਏ ਹੋਏ ਪਦਾਰਥਾਂ ਤੋਂ,
15ਪ੍ਰਾਚੀਨ ਪਹਾੜਾਂ ਦੇ ਸਭ ਤੋਂ ਵਧੀਆ ਤੋਹਫ਼ਿਆਂ ਨਾਲ ਅਤੇ ਸਦੀਵੀ ਪਹਾੜੀਆਂ ਦੀ ਫਲਦਾਰਤਾ,
16ਧਰਤੀ ਦੀ ਭਰਪੂਰੀ ਦੀਆਂ ਸਭ ਤੋਂ ਵਧੀਆ ਚੀਜ਼ਾਂ, ਅਤੇ ਉਸਦੀ ਦਯਾ, ਜੋ ਬਲਦੀ ਝਾੜੀ ਵਿੱਚ ਪ੍ਰਗਟ ਹੋਈ ਸੀ। ਇਹ ਸਭ ਯੋਸੇਫ਼ ਦੇ ਸਿਰ ਉੱਤੇ ਆਉਣ, ਉਸ ਦੇ ਭਰਾਵਾਂ ਵਿੱਚ ਰਾਜਕੁਮਾਰ ਦੇ ਮੱਥੇ ਉੱਤੇ ਰਹਿਣ ਦਿਓ।
17ਉਹ ਮਹਿਮਾ ਵਿੱਚ ਜੇਠੇ ਬਲਦ ਵਰਗਾ ਹੈ, ਉਸ ਦੇ ਸਿੰਗ ਜੰਗਲੀ ਬਲਦ ਦੇ ਸਿੰਗ ਹਨ, ਇਨ੍ਹਾਂ ਨਾਲ ਉਹ ਕੌਮਾਂ ਨੂੰ ਨੁਕਸਾਨ ਪਹੁੰਚਾਏਗਾ, ਅਤੇ ਉਹਨਾਂ ਨੂੰ ਇੱਕੋ ਸਮੇਂ ਧਰਤੀ ਦੇ ਕੰਢਿਆਂ ਤੱਕ ਧੱਕ ਦੇਵੇਗਾ। ਇਫ਼ਰਾਈਮ ਦੇ ਦਸ ਹਜ਼ਾਰ ਅਜਿਹੇ ਹਨ। ਮਨੱਸ਼ੇਹ ਦੇ ਹਜ਼ਾਰਾਂ ਹੀ ਅਜਿਹੇ ਹਨ।”