11ਯਾਹਵੇਹ ਉਸ ਦੀ ਸੰਪਤੀ ਉੱਤੇ ਬਰਕਤ ਦੇ, ਅਤੇ ਉਸਦੇ ਹੱਥਾਂ ਦੇ ਕੰਮਾਂ ਨੂੰ ਕਬੂਲ ਕਰ। ਉਸ ਦੇ ਵਿਰੁੱਧ ਉੱਠਣ ਵਾਲਿਆਂ ਨੂੰ ਚੂਰ-ਚੂਰ ਕਰ ਦੇ, ਉਸ ਦੇ ਦੁਸ਼ਮਣਾਂ ਨੂੰ ਉਦੋਂ ਤੱਕ ਮਾਰ ਕਿ ਉਹ ਦੁਬਾਰਾ ਨਾ ਉੱਠਣ।”
12ਬਿਨਯਾਮੀਨ ਬਾਰੇ ਉਸਨੇ ਕਿਹਾ, “ਯਾਹਵੇਹ ਦਾ ਪਿਆਰ ਉਸ ਕੋਲ ਸ਼ਾਂਤੀ ਨਾਲ ਵੱਸੇਗਾ, ਕਿਉਂਕਿ ਉਹ ਸਾਰਾ ਦਿਨ ਉਸਦੀ ਸੁਰੱਖਿਆ ਕਰਦਾ ਹੈ, ਅਤੇ ਜਿਸ ਨੂੰ ਯਾਹਵੇਹ ਪਿਆਰ ਕਰਦਾ ਹੈ ਉਸਦੇ ਮੋਢਿਆਂ ਵਿੱਚਕਾਰ ਆਰਾਮ ਕਰਦਾ ਹੈ।”
13ਉਸ ਨੇ ਯੋਸੇਫ਼ ਬਾਰੇ ਕਿਹਾ, “ਯਾਹਵੇਹ ਵੱਲੋਂ ਉਸਦੀ ਧਰਤੀ ਮੁਬਾਰਕ ਹੋਵੇ ਅਕਾਸ਼ ਦੇ ਪਦਾਰਥਾਂ ਅਤੇ ਤ੍ਰੇਲ ਤੋਂ ਨਾਲੇ ਹੇਠਾਂ ਡੂੰਘੇ ਪਾਣੀਆਂ ਤੋਂ ਬਰਕਤ ਦੇਵੇ।
14ਸੂਰਜ ਨਾਲ ਪੱਕੇ ਹੋਏ ਫਲਾਂ ਦੇ ਪਦਾਰਥਾਂ ਤੋਂ, ਅਤੇ ਚੰਦਰਮਾ ਦੇ ਉਗਾਏ ਹੋਏ ਪਦਾਰਥਾਂ ਤੋਂ,
15ਪ੍ਰਾਚੀਨ ਪਹਾੜਾਂ ਦੇ ਸਭ ਤੋਂ ਵਧੀਆ ਤੋਹਫ਼ਿਆਂ ਨਾਲ ਅਤੇ ਸਦੀਵੀ ਪਹਾੜੀਆਂ ਦੀ ਫਲਦਾਰਤਾ,