9ਉਸ ਨੇ ਆਪਣੇ ਮਾਤਾ-ਪਿਤਾ ਬਾਰੇ ਕਿਹਾ, ‘ਮੈਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ।’ ਉਸਨੇ ਨਾ ਆਪਣੇ ਭਰਾਵਾਂ ਨੂੰ ਪਛਾਣਿਆ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਪਛਾਣਿਆ, ਪਰ ਉਹ ਤੁਹਾਡੇ ਬਚਨ ਨੂੰ ਮੰਨਦਾ ਰਿਹਾ ਅਤੇ ਆਪਣੇ ਨੇਮ ਦੀ ਰਾਖੀ ਕੀਤੀ।
10ਉਹ ਯਾਕੋਬ ਨੂੰ ਤੇਰੀਆਂ ਬਿਧੀਆਂ ਅਤੇ ਇਸਰਾਏਲ ਨੂੰ ਤੇਰੀ ਬਿਵਸਥਾ ਸਿਖਾਉਂਦਾ ਹੈ। ਉਹ ਤੁਹਾਡੇ ਅੱਗੇ ਧੂਪ ਅਤੇ ਤੁਹਾਡੀ ਜਗਵੇਦੀ ਉੱਤੇ ਹੋਮ ਦੀਆਂ ਭੇਟਾਂ ਚੜ੍ਹਾਉਂਦਾ ਹੈ।
11ਯਾਹਵੇਹ ਉਸ ਦੀ ਸੰਪਤੀ ਉੱਤੇ ਬਰਕਤ ਦੇ, ਅਤੇ ਉਸਦੇ ਹੱਥਾਂ ਦੇ ਕੰਮਾਂ ਨੂੰ ਕਬੂਲ ਕਰ। ਉਸ ਦੇ ਵਿਰੁੱਧ ਉੱਠਣ ਵਾਲਿਆਂ ਨੂੰ ਚੂਰ-ਚੂਰ ਕਰ ਦੇ, ਉਸ ਦੇ ਦੁਸ਼ਮਣਾਂ ਨੂੰ ਉਦੋਂ ਤੱਕ ਮਾਰ ਕਿ ਉਹ ਦੁਬਾਰਾ ਨਾ ਉੱਠਣ।”
12ਬਿਨਯਾਮੀਨ ਬਾਰੇ ਉਸਨੇ ਕਿਹਾ, “ਯਾਹਵੇਹ ਦਾ ਪਿਆਰ ਉਸ ਕੋਲ ਸ਼ਾਂਤੀ ਨਾਲ ਵੱਸੇਗਾ, ਕਿਉਂਕਿ ਉਹ ਸਾਰਾ ਦਿਨ ਉਸਦੀ ਸੁਰੱਖਿਆ ਕਰਦਾ ਹੈ, ਅਤੇ ਜਿਸ ਨੂੰ ਯਾਹਵੇਹ ਪਿਆਰ ਕਰਦਾ ਹੈ ਉਸਦੇ ਮੋਢਿਆਂ ਵਿੱਚਕਾਰ ਆਰਾਮ ਕਰਦਾ ਹੈ।”
13ਉਸ ਨੇ ਯੋਸੇਫ਼ ਬਾਰੇ ਕਿਹਾ, “ਯਾਹਵੇਹ ਵੱਲੋਂ ਉਸਦੀ ਧਰਤੀ ਮੁਬਾਰਕ ਹੋਵੇ ਅਕਾਸ਼ ਦੇ ਪਦਾਰਥਾਂ ਅਤੇ ਤ੍ਰੇਲ ਤੋਂ ਨਾਲੇ ਹੇਠਾਂ ਡੂੰਘੇ ਪਾਣੀਆਂ ਤੋਂ ਬਰਕਤ ਦੇਵੇ।