ਬਿਵਸਥਾ 33

ਉਸ ਨੇ ਆਪਣੇ ਮਾਤਾ-ਪਿਤਾ ਬਾਰੇ ਕਿਹਾ, ‘ਮੈਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ।’ ਉਸਨੇ ਨਾ ਆਪਣੇ ਭਰਾਵਾਂ ਨੂੰ ਪਛਾਣਿਆ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਪਛਾਣਿਆ, ਪਰ ਉਹ ਤੁਹਾਡੇ ਬਚਨ ਨੂੰ ਮੰਨਦਾ ਰਿਹਾ ਅਤੇ ਆਪਣੇ ਨੇਮ ਦੀ ਰਾਖੀ ਕੀਤੀ।

Deuteronomy 33:9 (UKJV) Who said unto his father and to his mother, I have not seen him; neither did he acknowledge his brethren, nor knew his own children: for they have observed your word, and kept your covenant.

7ਅਤੇ ਉਸ ਨੇ ਯਹੂਦਾਹ ਬਾਰੇ ਇਹ ਕਿਹਾ, “ਹੇ ਯਾਹਵੇਹ, ਯਹੂਦਾਹ ਦੀ ਪੁਕਾਰ ਸੁਣ, ਉਸਨੂੰ ਉਸਦੇ ਲੋਕਾਂ ਕੋਲ ਲਿਆ। ਉਹ ਆਪਣੇ ਹੱਥਾਂ ਨਾਲ ਆਪਣੇ ਕਾਰਨ ਦਾ ਬਚਾਅ ਬਣਿਆ। ਤੂੰ ਉਸਦੇ ਵੈਰੀਆਂ ਦੇ ਵਿਰੁੱਧ ਉਸਦਾ ਸਹਾਇਕ ਹੋ!”

8ਲੇਵੀ ਬਾਰੇ ਉਸ ਨੇ ਕਿਹਾ, “ਤੇਰਾ ਤੁੰਮੀਮ ਅਤੇ ਊਰੀਮ ਤੇਰੇ ਉਸ ਵਫ਼ਾਦਾਰ ਸੇਵਕ ਕੋਲ ਹਨ, ਤੂੰ ਉਸ ਨੂੰ ਮੱਸਾਹ ਵਿੱਚ ਪਰਖਿਆ। ਤੁਸੀਂ ਮਰੀਬਾਹ ਦੇ ਪਾਣੀਆਂ ਵਿੱਚ ਉਸ ਨਾਲ ਝਗੜਾ ਕੀਤਾ ਸੀ।

9ਉਸ ਨੇ ਆਪਣੇ ਮਾਤਾ-ਪਿਤਾ ਬਾਰੇ ਕਿਹਾ, ‘ਮੈਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ।’ ਉਸਨੇ ਨਾ ਆਪਣੇ ਭਰਾਵਾਂ ਨੂੰ ਪਛਾਣਿਆ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਪਛਾਣਿਆ, ਪਰ ਉਹ ਤੁਹਾਡੇ ਬਚਨ ਨੂੰ ਮੰਨਦਾ ਰਿਹਾ ਅਤੇ ਆਪਣੇ ਨੇਮ ਦੀ ਰਾਖੀ ਕੀਤੀ।

10ਉਹ ਯਾਕੋਬ ਨੂੰ ਤੇਰੀਆਂ ਬਿਧੀਆਂ ਅਤੇ ਇਸਰਾਏਲ ਨੂੰ ਤੇਰੀ ਬਿਵਸਥਾ ਸਿਖਾਉਂਦਾ ਹੈ। ਉਹ ਤੁਹਾਡੇ ਅੱਗੇ ਧੂਪ ਅਤੇ ਤੁਹਾਡੀ ਜਗਵੇਦੀ ਉੱਤੇ ਹੋਮ ਦੀਆਂ ਭੇਟਾਂ ਚੜ੍ਹਾਉਂਦਾ ਹੈ।

11ਯਾਹਵੇਹ ਉਸ ਦੀ ਸੰਪਤੀ ਉੱਤੇ ਬਰਕਤ ਦੇ, ਅਤੇ ਉਸਦੇ ਹੱਥਾਂ ਦੇ ਕੰਮਾਂ ਨੂੰ ਕਬੂਲ ਕਰ। ਉਸ ਦੇ ਵਿਰੁੱਧ ਉੱਠਣ ਵਾਲਿਆਂ ਨੂੰ ਚੂਰ-ਚੂਰ ਕਰ ਦੇ, ਉਸ ਦੇ ਦੁਸ਼ਮਣਾਂ ਨੂੰ ਉਦੋਂ ਤੱਕ ਮਾਰ ਕਿ ਉਹ ਦੁਬਾਰਾ ਨਾ ਉੱਠਣ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.