5ਉਹ ਯਸ਼ੁਰੂਨ ਦਾ ਰਾਜਾ ਸੀ ਜਦੋਂ ਲੋਕਾਂ ਦੇ ਆਗੂ ਇਕੱਠੇ ਹੋਏ, ਇਸਰਾਏਲ ਦੇ ਸਾਰੇ ਗੋਤਾਂ ਦੇ ਨਾਲ ਜਮਾਂ ਹੋਏ।
6“ਰਊਬੇਨ ਨੂੰ ਜੀਣ ਦਿਓ ਅਤੇ ਉਹ ਨਾ ਮਰੇ, ਨਾ ਉਹ ਦੇ ਲੋਕ ਥੋੜੇ ਹੋਣ।”
7ਅਤੇ ਉਸ ਨੇ ਯਹੂਦਾਹ ਬਾਰੇ ਇਹ ਕਿਹਾ, “ਹੇ ਯਾਹਵੇਹ, ਯਹੂਦਾਹ ਦੀ ਪੁਕਾਰ ਸੁਣ, ਉਸਨੂੰ ਉਸਦੇ ਲੋਕਾਂ ਕੋਲ ਲਿਆ। ਉਹ ਆਪਣੇ ਹੱਥਾਂ ਨਾਲ ਆਪਣੇ ਕਾਰਨ ਦਾ ਬਚਾਅ ਬਣਿਆ। ਤੂੰ ਉਸਦੇ ਵੈਰੀਆਂ ਦੇ ਵਿਰੁੱਧ ਉਸਦਾ ਸਹਾਇਕ ਹੋ!”
8ਲੇਵੀ ਬਾਰੇ ਉਸ ਨੇ ਕਿਹਾ, “ਤੇਰਾ ਤੁੰਮੀਮ ਅਤੇ ਊਰੀਮ ਤੇਰੇ ਉਸ ਵਫ਼ਾਦਾਰ ਸੇਵਕ ਕੋਲ ਹਨ, ਤੂੰ ਉਸ ਨੂੰ ਮੱਸਾਹ ਵਿੱਚ ਪਰਖਿਆ। ਤੁਸੀਂ ਮਰੀਬਾਹ ਦੇ ਪਾਣੀਆਂ ਵਿੱਚ ਉਸ ਨਾਲ ਝਗੜਾ ਕੀਤਾ ਸੀ।
9ਉਸ ਨੇ ਆਪਣੇ ਮਾਤਾ-ਪਿਤਾ ਬਾਰੇ ਕਿਹਾ, ‘ਮੈਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ।’ ਉਸਨੇ ਨਾ ਆਪਣੇ ਭਰਾਵਾਂ ਨੂੰ ਪਛਾਣਿਆ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਪਛਾਣਿਆ, ਪਰ ਉਹ ਤੁਹਾਡੇ ਬਚਨ ਨੂੰ ਮੰਨਦਾ ਰਿਹਾ ਅਤੇ ਆਪਣੇ ਨੇਮ ਦੀ ਰਾਖੀ ਕੀਤੀ।