ਬਿਵਸਥਾ 33

ਧਰਤੀ ਦੀ ਭਰਪੂਰੀ ਦੀਆਂ ਸਭ ਤੋਂ ਵਧੀਆ ਚੀਜ਼ਾਂ, ਅਤੇ ਉਸਦੀ ਦਯਾ, ਜੋ ਬਲਦੀ ਝਾੜੀ ਵਿੱਚ ਪ੍ਰਗਟ ਹੋਈ ਸੀ। ਇਹ ਸਭ ਯੋਸੇਫ਼ ਦੇ ਸਿਰ ਉੱਤੇ ਆਉਣ, ਉਸ ਦੇ ਭਰਾਵਾਂ ਵਿੱਚ ਰਾਜਕੁਮਾਰ ਦੇ ਮੱਥੇ ਉੱਤੇ ਰਹਿਣ ਦਿਓ।

Deuteronomy 33:16 (UKJV) And for the precious things of the earth and fullness thereof, and for the good will of him that dwelt in the bush: let the blessing come upon the head of Joseph, and upon the top of the head of him that was separated from his brethren.

14ਸੂਰਜ ਨਾਲ ਪੱਕੇ ਹੋਏ ਫਲਾਂ ਦੇ ਪਦਾਰਥਾਂ ਤੋਂ, ਅਤੇ ਚੰਦਰਮਾ ਦੇ ਉਗਾਏ ਹੋਏ ਪਦਾਰਥਾਂ ਤੋਂ,

15ਪ੍ਰਾਚੀਨ ਪਹਾੜਾਂ ਦੇ ਸਭ ਤੋਂ ਵਧੀਆ ਤੋਹਫ਼ਿਆਂ ਨਾਲ ਅਤੇ ਸਦੀਵੀ ਪਹਾੜੀਆਂ ਦੀ ਫਲਦਾਰਤਾ,

16ਧਰਤੀ ਦੀ ਭਰਪੂਰੀ ਦੀਆਂ ਸਭ ਤੋਂ ਵਧੀਆ ਚੀਜ਼ਾਂ, ਅਤੇ ਉਸਦੀ ਦਯਾ, ਜੋ ਬਲਦੀ ਝਾੜੀ ਵਿੱਚ ਪ੍ਰਗਟ ਹੋਈ ਸੀ। ਇਹ ਸਭ ਯੋਸੇਫ਼ ਦੇ ਸਿਰ ਉੱਤੇ ਆਉਣ, ਉਸ ਦੇ ਭਰਾਵਾਂ ਵਿੱਚ ਰਾਜਕੁਮਾਰ ਦੇ ਮੱਥੇ ਉੱਤੇ ਰਹਿਣ ਦਿਓ।

17ਉਹ ਮਹਿਮਾ ਵਿੱਚ ਜੇਠੇ ਬਲਦ ਵਰਗਾ ਹੈ, ਉਸ ਦੇ ਸਿੰਗ ਜੰਗਲੀ ਬਲਦ ਦੇ ਸਿੰਗ ਹਨ, ਇਨ੍ਹਾਂ ਨਾਲ ਉਹ ਕੌਮਾਂ ਨੂੰ ਨੁਕਸਾਨ ਪਹੁੰਚਾਏਗਾ, ਅਤੇ ਉਹਨਾਂ ਨੂੰ ਇੱਕੋ ਸਮੇਂ ਧਰਤੀ ਦੇ ਕੰਢਿਆਂ ਤੱਕ ਧੱਕ ਦੇਵੇਗਾ। ਇਫ਼ਰਾਈਮ ਦੇ ਦਸ ਹਜ਼ਾਰ ਅਜਿਹੇ ਹਨ। ਮਨੱਸ਼ੇਹ ਦੇ ਹਜ਼ਾਰਾਂ ਹੀ ਅਜਿਹੇ ਹਨ।”

18ਜ਼ਬੂਲੁਨ ਬਾਰੇ ਉਸ ਨੇ ਕਿਹਾ, “ਜ਼ਬੂਲੁਨ, ਆਪਣੇ ਬਾਹਰ ਜਾਣ ਵਿੱਚ ਅਨੰਦ ਕਰ, ਅਤੇ ਹੇ ਯਿੱਸਾਕਾਰ, ਆਪਣੇ ਤੰਬੂਆਂ ਵਿੱਚ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.