ਕੂਚ 1

ਸਾਨੂੰ ਉਹਨਾਂ ਨਾਲ ਸੂਝ-ਬੂਝ ਨਾਲ ਪੇਸ਼ ਆਉਣਾ ਚਾਹੀਦਾ ਹੈ ਅਜਿਹਾ ਨਾ ਹੋਵੇ ਕਿ ਉਹ ਹੋਰ ਵੱਧ ਜਾਣ ਅਤੇ ਇਸ ਤਰ੍ਹਾਂ ਹੋਵੇ ਕਿ ਜਦ ਲੜਾਈ ਆ ਪਵੇ, ਤਾਂ ਸਾਡੇ ਦੁਸ਼ਮਣਾਂ ਨਾਲ ਮਿਲ ਕੇ ਸਾਡੇ ਵਿਰੁੱਧ ਲੜਨ ਅਤੇ ਦੇਸ਼ ਛੱਡ ਕੇ ਚਲੇ ਜਾਣ।

Exodus 1:10 (UKJV) Come on, let us deal wisely with them; lest they multiply, and it come to pass, that, when there falls out any war, they join also unto our enemies, and fight against us, and so get them up out of the land.

8ਤਦ ਇੱਕ ਨਵਾਂ ਰਾਜਾ ਉੱਠਿਆ ਜਿਹੜਾ ਯੋਸੇਫ਼ ਨੂੰ ਨਹੀਂ ਜਾਣਦਾ ਸੀ, ਉਹ ਮਿਸਰ ਵਿੱਚ ਰਾਜ ਕਰਨ ਲੱਗਾ।

9ਵੇਖੋ, ਉਸਨੇ ਆਪਣੇ ਲੋਕਾਂ ਨੂੰ ਕਿਹਾ ਕਿ ਇਸਰਾਏਲੀ ਸਾਡੇ ਲਈ ਬਹੁਤ ਜ਼ਿਆਦਾ ਹੋ ਗਏ ਹਨ।

10ਸਾਨੂੰ ਉਹਨਾਂ ਨਾਲ ਸੂਝ-ਬੂਝ ਨਾਲ ਪੇਸ਼ ਆਉਣਾ ਚਾਹੀਦਾ ਹੈ ਅਜਿਹਾ ਨਾ ਹੋਵੇ ਕਿ ਉਹ ਹੋਰ ਵੱਧ ਜਾਣ ਅਤੇ ਇਸ ਤਰ੍ਹਾਂ ਹੋਵੇ ਕਿ ਜਦ ਲੜਾਈ ਆ ਪਵੇ, ਤਾਂ ਸਾਡੇ ਦੁਸ਼ਮਣਾਂ ਨਾਲ ਮਿਲ ਕੇ ਸਾਡੇ ਵਿਰੁੱਧ ਲੜਨ ਅਤੇ ਦੇਸ਼ ਛੱਡ ਕੇ ਚਲੇ ਜਾਣ।

11ਇਸ ਲਈ ਮਿਸਰ ਦੇ ਸਰਦਾਰਾਂ ਨੇ ਇਸਰਾਏਲੀਆਂ ਉੱਤੇ ਜ਼ਬਰਦਸਤੀ ਮਜ਼ਦੂਰੀ ਦੇ ਨਾਲ ਜ਼ੁਲਮ ਕਰਨ ਲਈ ਗ਼ੁਲਾਮਾਂ ਉੱਤੇ ਮਾਲਕਾਂ ਨੂੰ ਬਿਠਾਇਆ ਅਤੇ ਉਹਨਾਂ ਨੇ ਫ਼ਿਰਾਊਨ ਲਈ ਭੰਡਾਰ ਦੇ ਸ਼ਹਿਰਾਂ ਵਜੋਂ ਪਿਥੋਮ ਅਤੇ ਰਾਮਸੇਸ ਨਗਰ ਬਣਾਏ।

12ਪਰ ਜਿੰਨਾ ਜ਼ਿਆਦਾ ਉਹਨਾਂ ਉੱਤੇ ਜ਼ੁਲਮ ਕੀਤਾ ਗਿਆ, ਉੱਨਾ ਹੀ ਉਹ ਵੱਧਦੇ ਅਤੇ ਫੈਲਦੇ ਗਏ ਇਸ ਲਈ ਮਿਸਰੀ ਇਸਰਾਏਲੀਆਂ ਤੋਂ ਅੱਕ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.