ਕੂਚ 1

ਇਸ ਲਈ ਮਿਸਰ ਦੇ ਸਰਦਾਰਾਂ ਨੇ ਇਸਰਾਏਲੀਆਂ ਉੱਤੇ ਜ਼ਬਰਦਸਤੀ ਮਜ਼ਦੂਰੀ ਦੇ ਨਾਲ ਜ਼ੁਲਮ ਕਰਨ ਲਈ ਗ਼ੁਲਾਮਾਂ ਉੱਤੇ ਮਾਲਕਾਂ ਨੂੰ ਬਿਠਾਇਆ ਅਤੇ ਉਹਨਾਂ ਨੇ ਫ਼ਿਰਾਊਨ ਲਈ ਭੰਡਾਰ ਦੇ ਸ਼ਹਿਰਾਂ ਵਜੋਂ ਪਿਥੋਮ ਅਤੇ ਰਾਮਸੇਸ ਨਗਰ ਬਣਾਏ।

Exodus 1:11 (UKJV) Therefore they did set over them taskmasters to afflict them with their burdens. And they built for Pharaoh treasure cities, Pithom and Raamses.

9ਵੇਖੋ, ਉਸਨੇ ਆਪਣੇ ਲੋਕਾਂ ਨੂੰ ਕਿਹਾ ਕਿ ਇਸਰਾਏਲੀ ਸਾਡੇ ਲਈ ਬਹੁਤ ਜ਼ਿਆਦਾ ਹੋ ਗਏ ਹਨ।

10ਸਾਨੂੰ ਉਹਨਾਂ ਨਾਲ ਸੂਝ-ਬੂਝ ਨਾਲ ਪੇਸ਼ ਆਉਣਾ ਚਾਹੀਦਾ ਹੈ ਅਜਿਹਾ ਨਾ ਹੋਵੇ ਕਿ ਉਹ ਹੋਰ ਵੱਧ ਜਾਣ ਅਤੇ ਇਸ ਤਰ੍ਹਾਂ ਹੋਵੇ ਕਿ ਜਦ ਲੜਾਈ ਆ ਪਵੇ, ਤਾਂ ਸਾਡੇ ਦੁਸ਼ਮਣਾਂ ਨਾਲ ਮਿਲ ਕੇ ਸਾਡੇ ਵਿਰੁੱਧ ਲੜਨ ਅਤੇ ਦੇਸ਼ ਛੱਡ ਕੇ ਚਲੇ ਜਾਣ।

11ਇਸ ਲਈ ਮਿਸਰ ਦੇ ਸਰਦਾਰਾਂ ਨੇ ਇਸਰਾਏਲੀਆਂ ਉੱਤੇ ਜ਼ਬਰਦਸਤੀ ਮਜ਼ਦੂਰੀ ਦੇ ਨਾਲ ਜ਼ੁਲਮ ਕਰਨ ਲਈ ਗ਼ੁਲਾਮਾਂ ਉੱਤੇ ਮਾਲਕਾਂ ਨੂੰ ਬਿਠਾਇਆ ਅਤੇ ਉਹਨਾਂ ਨੇ ਫ਼ਿਰਾਊਨ ਲਈ ਭੰਡਾਰ ਦੇ ਸ਼ਹਿਰਾਂ ਵਜੋਂ ਪਿਥੋਮ ਅਤੇ ਰਾਮਸੇਸ ਨਗਰ ਬਣਾਏ।

12ਪਰ ਜਿੰਨਾ ਜ਼ਿਆਦਾ ਉਹਨਾਂ ਉੱਤੇ ਜ਼ੁਲਮ ਕੀਤਾ ਗਿਆ, ਉੱਨਾ ਹੀ ਉਹ ਵੱਧਦੇ ਅਤੇ ਫੈਲਦੇ ਗਏ ਇਸ ਲਈ ਮਿਸਰੀ ਇਸਰਾਏਲੀਆਂ ਤੋਂ ਅੱਕ ਗਏ।

13ਅਤੇ ਮਿਸਰੀ ਬੇਰਹਿਮੀ ਨਾਲ ਇਸਰਾਏਲੀ ਗੁਲਾਮਾਂ ਤੋਂ ਕੰਮ ਕਰਵਾਉਂਦੇ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.