10ਸਾਨੂੰ ਉਹਨਾਂ ਨਾਲ ਸੂਝ-ਬੂਝ ਨਾਲ ਪੇਸ਼ ਆਉਣਾ ਚਾਹੀਦਾ ਹੈ ਅਜਿਹਾ ਨਾ ਹੋਵੇ ਕਿ ਉਹ ਹੋਰ ਵੱਧ ਜਾਣ ਅਤੇ ਇਸ ਤਰ੍ਹਾਂ ਹੋਵੇ ਕਿ ਜਦ ਲੜਾਈ ਆ ਪਵੇ, ਤਾਂ ਸਾਡੇ ਦੁਸ਼ਮਣਾਂ ਨਾਲ ਮਿਲ ਕੇ ਸਾਡੇ ਵਿਰੁੱਧ ਲੜਨ ਅਤੇ ਦੇਸ਼ ਛੱਡ ਕੇ ਚਲੇ ਜਾਣ।
11ਇਸ ਲਈ ਮਿਸਰ ਦੇ ਸਰਦਾਰਾਂ ਨੇ ਇਸਰਾਏਲੀਆਂ ਉੱਤੇ ਜ਼ਬਰਦਸਤੀ ਮਜ਼ਦੂਰੀ ਦੇ ਨਾਲ ਜ਼ੁਲਮ ਕਰਨ ਲਈ ਗ਼ੁਲਾਮਾਂ ਉੱਤੇ ਮਾਲਕਾਂ ਨੂੰ ਬਿਠਾਇਆ ਅਤੇ ਉਹਨਾਂ ਨੇ ਫ਼ਿਰਾਊਨ ਲਈ ਭੰਡਾਰ ਦੇ ਸ਼ਹਿਰਾਂ ਵਜੋਂ ਪਿਥੋਮ ਅਤੇ ਰਾਮਸੇਸ ਨਗਰ ਬਣਾਏ।
12ਪਰ ਜਿੰਨਾ ਜ਼ਿਆਦਾ ਉਹਨਾਂ ਉੱਤੇ ਜ਼ੁਲਮ ਕੀਤਾ ਗਿਆ, ਉੱਨਾ ਹੀ ਉਹ ਵੱਧਦੇ ਅਤੇ ਫੈਲਦੇ ਗਏ ਇਸ ਲਈ ਮਿਸਰੀ ਇਸਰਾਏਲੀਆਂ ਤੋਂ ਅੱਕ ਗਏ।
13ਅਤੇ ਮਿਸਰੀ ਬੇਰਹਿਮੀ ਨਾਲ ਇਸਰਾਏਲੀ ਗੁਲਾਮਾਂ ਤੋਂ ਕੰਮ ਕਰਵਾਉਂਦੇ ਰਹੇ।
14ਉਹਨਾਂ ਨੇ ਇੱਟਾਂ ਬਣਾਉਂਣ ਵਿੱਚ ਸਖ਼ਤ ਮਿਹਨਤ ਅਤੇ ਖੇਤਾਂ ਵਿੱਚ ਹਰ ਕਿਸਮ ਦੇ ਕੰਮ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਕੌੜਾ ਬਣਾ ਦਿੱਤਾ। ਮਿਸਰੀਆਂ ਨੇ ਆਪਣੀ ਸਾਰੀ ਕਠੋਰ ਮਿਹਨਤ ਵਿੱਚ ਉਹਨਾਂ ਤੋਂ ਬੇਰਹਿਮੀ ਨਾਲ ਕੰਮ ਕਰਵਾਇਆ।