ਕੂਚ 1

ਉਹਨਾਂ ਨੇ ਇੱਟਾਂ ਬਣਾਉਂਣ ਵਿੱਚ ਸਖ਼ਤ ਮਿਹਨਤ ਅਤੇ ਖੇਤਾਂ ਵਿੱਚ ਹਰ ਕਿਸਮ ਦੇ ਕੰਮ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਕੌੜਾ ਬਣਾ ਦਿੱਤਾ। ਮਿਸਰੀਆਂ ਨੇ ਆਪਣੀ ਸਾਰੀ ਕਠੋਰ ਮਿਹਨਤ ਵਿੱਚ ਉਹਨਾਂ ਤੋਂ ਬੇਰਹਿਮੀ ਨਾਲ ਕੰਮ ਕਰਵਾਇਆ।

Exodus 1:14 (UKJV) And they made their lives bitter with hard bondage, in mortar, and in brick, and in all manner of service in the field: all their service, wherein they made them serve, was with rigour.

12ਪਰ ਜਿੰਨਾ ਜ਼ਿਆਦਾ ਉਹਨਾਂ ਉੱਤੇ ਜ਼ੁਲਮ ਕੀਤਾ ਗਿਆ, ਉੱਨਾ ਹੀ ਉਹ ਵੱਧਦੇ ਅਤੇ ਫੈਲਦੇ ਗਏ ਇਸ ਲਈ ਮਿਸਰੀ ਇਸਰਾਏਲੀਆਂ ਤੋਂ ਅੱਕ ਗਏ।

13ਅਤੇ ਮਿਸਰੀ ਬੇਰਹਿਮੀ ਨਾਲ ਇਸਰਾਏਲੀ ਗੁਲਾਮਾਂ ਤੋਂ ਕੰਮ ਕਰਵਾਉਂਦੇ ਰਹੇ।

14ਉਹਨਾਂ ਨੇ ਇੱਟਾਂ ਬਣਾਉਂਣ ਵਿੱਚ ਸਖ਼ਤ ਮਿਹਨਤ ਅਤੇ ਖੇਤਾਂ ਵਿੱਚ ਹਰ ਕਿਸਮ ਦੇ ਕੰਮ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਕੌੜਾ ਬਣਾ ਦਿੱਤਾ। ਮਿਸਰੀਆਂ ਨੇ ਆਪਣੀ ਸਾਰੀ ਕਠੋਰ ਮਿਹਨਤ ਵਿੱਚ ਉਹਨਾਂ ਤੋਂ ਬੇਰਹਿਮੀ ਨਾਲ ਕੰਮ ਕਰਵਾਇਆ।

15ਮਿਸਰ ਦੇ ਰਾਜੇ ਨੇ ਉਹਨਾਂ ਇਬਰਾਨੀ ਦਾਈਆਂ ਜਿਨ੍ਹਾਂ ਦੇ ਨਾਮ ਸ਼ਿਫਰਾਹ ਅਤੇ ਪੁਆਹ ਨੂੰ ਆਖਿਆ,

16“ਜਦੋਂ ਤੁਸੀਂ ਇਬਰਾਨੀ ਔਰਤਾਂ ਦੀ ਬੱਚਾ ਪੈਦਾ ਕਰਨ ਸਮੇਂ ਮਦਦ ਕਰੋ ਤਾਂ ਜੇ ਤੁਸੀਂ ਦੇਖੋ ਕਿ ਲੜਕਾ ਹੈ, ਤਾਂ ਉਸਨੂੰ ਮਾਰ ਦਿਓ ਪਰ ਜੇ ਕੁੜੀ ਹੋਵੇ, ਤਾਂ ਉਸਨੂੰ ਜੀਣ ਦਿਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.