14ਉਹਨਾਂ ਨੇ ਇੱਟਾਂ ਬਣਾਉਂਣ ਵਿੱਚ ਸਖ਼ਤ ਮਿਹਨਤ ਅਤੇ ਖੇਤਾਂ ਵਿੱਚ ਹਰ ਕਿਸਮ ਦੇ ਕੰਮ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਕੌੜਾ ਬਣਾ ਦਿੱਤਾ। ਮਿਸਰੀਆਂ ਨੇ ਆਪਣੀ ਸਾਰੀ ਕਠੋਰ ਮਿਹਨਤ ਵਿੱਚ ਉਹਨਾਂ ਤੋਂ ਬੇਰਹਿਮੀ ਨਾਲ ਕੰਮ ਕਰਵਾਇਆ।
15ਮਿਸਰ ਦੇ ਰਾਜੇ ਨੇ ਉਹਨਾਂ ਇਬਰਾਨੀ ਦਾਈਆਂ ਜਿਨ੍ਹਾਂ ਦੇ ਨਾਮ ਸ਼ਿਫਰਾਹ ਅਤੇ ਪੁਆਹ ਨੂੰ ਆਖਿਆ,
16“ਜਦੋਂ ਤੁਸੀਂ ਇਬਰਾਨੀ ਔਰਤਾਂ ਦੀ ਬੱਚਾ ਪੈਦਾ ਕਰਨ ਸਮੇਂ ਮਦਦ ਕਰੋ ਤਾਂ ਜੇ ਤੁਸੀਂ ਦੇਖੋ ਕਿ ਲੜਕਾ ਹੈ, ਤਾਂ ਉਸਨੂੰ ਮਾਰ ਦਿਓ ਪਰ ਜੇ ਕੁੜੀ ਹੋਵੇ, ਤਾਂ ਉਸਨੂੰ ਜੀਣ ਦਿਓ।”
17ਪਰ ਦਾਈਆਂ, ਪਰਮੇਸ਼ਵਰ ਤੋਂ ਡਰਦੀਆਂ ਸਨ ਅਤੇ ਉਹ ਜੋ ਮਿਸਰ ਦੇ ਰਾਜੇ ਨੇ ਉਹਨਾਂ ਨੂੰ ਕਰਨ ਲਈ ਕਿਹਾ ਸੀ ਉਹ ਨਹੀਂ ਕਰਦੀਆਂ ਸਨ, ਉਹ ਮੁੰਡਿਆਂ ਨੂੰ ਰਹਿਣ ਦਿੰਦੀਆਂ ਸਨ।
18ਤਦ ਮਿਸਰ ਦੇ ਰਾਜੇ ਨੇ ਦਾਈਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਪੁੱਛਿਆ, “ਤੁਸੀਂ ਅਜਿਹਾ ਕਿਉਂ ਕੀਤਾ ਹੈ? ਤੁਸੀਂ ਮੁੰਡਿਆਂ ਨੂੰ ਕਿਉਂ ਰਹਿਣ ਦਿੱਤਾ ਹੈ?”