15ਮਿਸਰ ਦੇ ਰਾਜੇ ਨੇ ਉਹਨਾਂ ਇਬਰਾਨੀ ਦਾਈਆਂ ਜਿਨ੍ਹਾਂ ਦੇ ਨਾਮ ਸ਼ਿਫਰਾਹ ਅਤੇ ਪੁਆਹ ਨੂੰ ਆਖਿਆ,
16“ਜਦੋਂ ਤੁਸੀਂ ਇਬਰਾਨੀ ਔਰਤਾਂ ਦੀ ਬੱਚਾ ਪੈਦਾ ਕਰਨ ਸਮੇਂ ਮਦਦ ਕਰੋ ਤਾਂ ਜੇ ਤੁਸੀਂ ਦੇਖੋ ਕਿ ਲੜਕਾ ਹੈ, ਤਾਂ ਉਸਨੂੰ ਮਾਰ ਦਿਓ ਪਰ ਜੇ ਕੁੜੀ ਹੋਵੇ, ਤਾਂ ਉਸਨੂੰ ਜੀਣ ਦਿਓ।”
17ਪਰ ਦਾਈਆਂ, ਪਰਮੇਸ਼ਵਰ ਤੋਂ ਡਰਦੀਆਂ ਸਨ ਅਤੇ ਉਹ ਜੋ ਮਿਸਰ ਦੇ ਰਾਜੇ ਨੇ ਉਹਨਾਂ ਨੂੰ ਕਰਨ ਲਈ ਕਿਹਾ ਸੀ ਉਹ ਨਹੀਂ ਕਰਦੀਆਂ ਸਨ, ਉਹ ਮੁੰਡਿਆਂ ਨੂੰ ਰਹਿਣ ਦਿੰਦੀਆਂ ਸਨ।
18ਤਦ ਮਿਸਰ ਦੇ ਰਾਜੇ ਨੇ ਦਾਈਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਪੁੱਛਿਆ, “ਤੁਸੀਂ ਅਜਿਹਾ ਕਿਉਂ ਕੀਤਾ ਹੈ? ਤੁਸੀਂ ਮੁੰਡਿਆਂ ਨੂੰ ਕਿਉਂ ਰਹਿਣ ਦਿੱਤਾ ਹੈ?”
19ਦਾਈਆਂ ਨੇ ਫ਼ਿਰਾਊਨ ਨੂੰ ਉੱਤਰ ਦਿੱਤਾ, “ਇਬਰਾਨੀ ਔਰਤਾਂ ਮਿਸਰੀ ਔਰਤਾਂ ਵਰਗੀਆਂ ਨਹੀਂ ਹਨ; ਉਹ ਮਜ਼ਬੂਤ ਅਤੇ ਸਿਹਤਮੰਦ ਹਨ ਅਤੇ ਦਾਈਆਂ ਦੇ ਆਉਣ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੰਦੀਆਂ ਹਨ।”