ਕੂਚ 1

ਦਾਈਆਂ ਨੇ ਫ਼ਿਰਾਊਨ ਨੂੰ ਉੱਤਰ ਦਿੱਤਾ, “ਇਬਰਾਨੀ ਔਰਤਾਂ ਮਿਸਰੀ ਔਰਤਾਂ ਵਰਗੀਆਂ ਨਹੀਂ ਹਨ; ਉਹ ਮਜ਼ਬੂਤ ਅਤੇ ਸਿਹਤਮੰਦ ਹਨ ਅਤੇ ਦਾਈਆਂ ਦੇ ਆਉਣ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੰਦੀਆਂ ਹਨ।”

Exodus 1:19 (UKJV) And the midwives said unto Pharaoh, Because the Hebrew women are not as the Egyptian women; for they are lively, and are delivered before the midwives come in unto them.

17ਪਰ ਦਾਈਆਂ, ਪਰਮੇਸ਼ਵਰ ਤੋਂ ਡਰਦੀਆਂ ਸਨ ਅਤੇ ਉਹ ਜੋ ਮਿਸਰ ਦੇ ਰਾਜੇ ਨੇ ਉਹਨਾਂ ਨੂੰ ਕਰਨ ਲਈ ਕਿਹਾ ਸੀ ਉਹ ਨਹੀਂ ਕਰਦੀਆਂ ਸਨ, ਉਹ ਮੁੰਡਿਆਂ ਨੂੰ ਰਹਿਣ ਦਿੰਦੀਆਂ ਸਨ।

18ਤਦ ਮਿਸਰ ਦੇ ਰਾਜੇ ਨੇ ਦਾਈਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਪੁੱਛਿਆ, “ਤੁਸੀਂ ਅਜਿਹਾ ਕਿਉਂ ਕੀਤਾ ਹੈ? ਤੁਸੀਂ ਮੁੰਡਿਆਂ ਨੂੰ ਕਿਉਂ ਰਹਿਣ ਦਿੱਤਾ ਹੈ?”

19ਦਾਈਆਂ ਨੇ ਫ਼ਿਰਾਊਨ ਨੂੰ ਉੱਤਰ ਦਿੱਤਾ, “ਇਬਰਾਨੀ ਔਰਤਾਂ ਮਿਸਰੀ ਔਰਤਾਂ ਵਰਗੀਆਂ ਨਹੀਂ ਹਨ; ਉਹ ਮਜ਼ਬੂਤ ਅਤੇ ਸਿਹਤਮੰਦ ਹਨ ਅਤੇ ਦਾਈਆਂ ਦੇ ਆਉਣ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੰਦੀਆਂ ਹਨ।”

20ਇਸ ਲਈ ਪਰਮੇਸ਼ਵਰ ਦਾਈਆਂ ਉੱਤੇ ਮਿਹਰਬਾਨ ਸੀ ਅਤੇ ਲੋਕ ਵੱਧਦੇ ਗਏ ਅਤੇ ਹੋਰ ਵੀ ਵੱਧ ਗਏ।

21ਕਿਉਂਕਿ ਦਾਈਆਂ ਪਰਮੇਸ਼ਵਰ ਤੋਂ ਡਰਦੀਆਂ ਸਨ, ਇਸ ਲਈ ਪਰਮੇਸ਼ਵਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.