ਕੂਚ 1

ਪਰ ਇਸਰਾਏਲੀ ਬਹੁਤ ਫਲਦਾਰ ਸਨ ਉਹ ਗਿਣਤੀ ਵਿੱਚ ਬਹੁਤ ਵੱਧੇ, ਅਤੇ ਇੰਨੇ ਵੱਧ ਗਏ ਕਿ ਧਰਤੀ ਉਹਨਾਂ ਨਾਲ ਭਰ ਗਈ।

Exodus 1:7 (UKJV) And the children of Israel were fruitful, and increased abundantly, and multiplied, and waxed exceeding mighty; and the land was filled with them.

5ਯਾਕੋਬ ਦੇ ਵੰਸ਼ਜ ਦੀ ਗਿਣਤੀ ਸੱਤਰ ਸੀ ਅਤੇ ਯੋਸੇਫ਼ ਪਹਿਲਾਂ ਹੀ ਮਿਸਰ ਵਿੱਚ ਸੀ।

6ਹੁਣ ਯੋਸੇਫ਼ ਅਤੇ ਉਸਦੇ ਸਾਰੇ ਭਰਾ ਅਤੇ ਉਹ ਸਾਰੀ ਪੀੜ੍ਹੀ ਮਰ ਗਈ ਸੀ।

7ਪਰ ਇਸਰਾਏਲੀ ਬਹੁਤ ਫਲਦਾਰ ਸਨ ਉਹ ਗਿਣਤੀ ਵਿੱਚ ਬਹੁਤ ਵੱਧੇ, ਅਤੇ ਇੰਨੇ ਵੱਧ ਗਏ ਕਿ ਧਰਤੀ ਉਹਨਾਂ ਨਾਲ ਭਰ ਗਈ।

8ਤਦ ਇੱਕ ਨਵਾਂ ਰਾਜਾ ਉੱਠਿਆ ਜਿਹੜਾ ਯੋਸੇਫ਼ ਨੂੰ ਨਹੀਂ ਜਾਣਦਾ ਸੀ, ਉਹ ਮਿਸਰ ਵਿੱਚ ਰਾਜ ਕਰਨ ਲੱਗਾ।

9ਵੇਖੋ, ਉਸਨੇ ਆਪਣੇ ਲੋਕਾਂ ਨੂੰ ਕਿਹਾ ਕਿ ਇਸਰਾਏਲੀ ਸਾਡੇ ਲਈ ਬਹੁਤ ਜ਼ਿਆਦਾ ਹੋ ਗਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.