12ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਮਿਸਰ ਉੱਤੇ ਆਪਣਾ ਹੱਥ ਪਸਾਰ ਤਾਂ ਜੋ ਟਿੱਡੀਆਂ ਧਰਤੀ ਉੱਤੇ ਝੁਲਸ ਜਾਣ ਅਤੇ ਖੇਤਾਂ ਵਿੱਚ ਉੱਗਣ ਵਾਲੀ ਹਰ ਚੀਜ਼, ਗੜਿਆਂ ਦੁਆਰਾ ਬਚੀ ਹੋਈ ਹਰ ਚੀਜ਼ ਨੂੰ ਖਾ ਜਾਣ।”
13ਇਸ ਲਈ ਮੋਸ਼ੇਹ ਨੇ ਆਪਣੀ ਸੋਟੀ ਮਿਸਰ ਉੱਤੇ ਫੈਲਾਈ, ਅਤੇ ਯਾਹਵੇਹ ਨੇ ਉਸ ਦਿਨ ਅਤੇ ਸਾਰੀ ਰਾਤ ਪੂਰੇ ਦੇਸ਼ ਵਿੱਚ ਪੂਰਬੀ ਹਵਾ ਚਲਾਈ। ਸਵੇਰ ਤੱਕ ਹਵਾ ਟਿੱਡੀਆਂ ਨੂੰ ਲੈ ਆਈ ਸੀ।
14ਉਹਨਾਂ ਨੇ ਸਾਰੇ ਮਿਸਰ ਉੱਤੇ ਹਮਲਾ ਕੀਤਾ ਅਤੇ ਦੇਸ਼ ਦੇ ਹਰ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਵੱਸ ਗਏ। ਟਿੱਡੀਆਂ ਦੀ ਅਜਿਹੀ ਮਹਾਂਮਾਰੀ ਪਹਿਲਾਂ ਕਦੇ ਨਹੀਂ ਹੋਈ ਸੀ ਅਤੇ ਨਾ ਹੀ ਕਦੇ ਹੋਵੇਗੀ।
15ਉਹਨਾਂ ਨੇ ਸਾਰੀ ਜ਼ਮੀਨ ਨੂੰ ਉਦੋਂ ਤੱਕ ਢੱਕ ਲਿਆ ਜਦੋਂ ਤੱਕ ਇਹ ਕਾਲਾ ਨਾ ਹੋ ਗਿਆ। ਉਹਨਾਂ ਨੇ ਗੜਿਆਂ ਦੇ ਬਾਅਦ ਬਚਿਆ ਹੋਇਆ ਸਭ ਕੁਝ ਖਾ ਲਿਆ, ਖੇਤਾਂ ਵਿੱਚ ਉੱਗ ਰਹੀ ਹਰ ਚੀਜ਼ ਅਤੇ ਰੁੱਖਾਂ ਉੱਤੇ ਫਲਾਂ ਨੂੰ ਵੀ। ਮਿਸਰ ਦੇ ਸਾਰੇ ਦੇਸ਼ ਵਿੱਚ ਬਿਰਛਾਂ ਅਤੇ ਖੇਤ ਦੇ ਸਾਗ ਪੱਤ ਉੱਤੇ ਕੋਈ ਹਰਿਆਲੀ ਨਾ ਰਹੀ।
16ਫ਼ਿਰਾਊਨ ਨੇ ਤੁਰੰਤ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਮੈਂ ਤੁਹਾਡੇ ਪਰਮੇਸ਼ਵਰ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ।