15ਉਹਨਾਂ ਨੇ ਸਾਰੀ ਜ਼ਮੀਨ ਨੂੰ ਉਦੋਂ ਤੱਕ ਢੱਕ ਲਿਆ ਜਦੋਂ ਤੱਕ ਇਹ ਕਾਲਾ ਨਾ ਹੋ ਗਿਆ। ਉਹਨਾਂ ਨੇ ਗੜਿਆਂ ਦੇ ਬਾਅਦ ਬਚਿਆ ਹੋਇਆ ਸਭ ਕੁਝ ਖਾ ਲਿਆ, ਖੇਤਾਂ ਵਿੱਚ ਉੱਗ ਰਹੀ ਹਰ ਚੀਜ਼ ਅਤੇ ਰੁੱਖਾਂ ਉੱਤੇ ਫਲਾਂ ਨੂੰ ਵੀ। ਮਿਸਰ ਦੇ ਸਾਰੇ ਦੇਸ਼ ਵਿੱਚ ਬਿਰਛਾਂ ਅਤੇ ਖੇਤ ਦੇ ਸਾਗ ਪੱਤ ਉੱਤੇ ਕੋਈ ਹਰਿਆਲੀ ਨਾ ਰਹੀ।
16ਫ਼ਿਰਾਊਨ ਨੇ ਤੁਰੰਤ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਮੈਂ ਤੁਹਾਡੇ ਪਰਮੇਸ਼ਵਰ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ।
17ਹੁਣ ਮੇਰੇ ਪਾਪ ਨੂੰ ਇੱਕ ਵਾਰ ਫਿਰ ਮਾਫ਼ ਕਰ ਅਤੇ ਆਪਣੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰ ਕਿ ਉਹ ਇਸ ਮਾਰੂ ਬਿਪਤਾ ਨੂੰ ਮੇਰੇ ਤੋਂ ਦੂਰ ਕਰ ਦੇਵੇ।”
18ਮੋਸ਼ੇਹ ਫ਼ਿਰਾਊਨ ਕੋਲੋ ਨਿੱਕਲ ਗਿਆ ਅਤੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ।
19ਯਾਹਵੇਹ ਨੇ ਪੂਰਬ ਤੋਂ ਬਹੁਤ ਤੇਜ਼ ਹਵਾ ਮੋੜੀ ਜਿਸ ਨੇ ਟਿੱਡੀਆਂ ਨੂੰ ਚੁੱਕ ਕੇ ਲਾਲ ਸਾਗਰ ਵਿੱਚ ਸੁੱਟ ਦਿੱਤਾ। ਮਿਸਰ ਵਿੱਚ ਕਿਤੇ ਵੀ ਕੋਈ ਟਿੱਡੀ ਨਾ ਬਚੀ।