ਕੂਚ 10

ਯਾਹਵੇਹ ਨੇ ਪੂਰਬ ਤੋਂ ਬਹੁਤ ਤੇਜ਼ ਹਵਾ ਮੋੜੀ ਜਿਸ ਨੇ ਟਿੱਡੀਆਂ ਨੂੰ ਚੁੱਕ ਕੇ ਲਾਲ ਸਾਗਰ ਵਿੱਚ ਸੁੱਟ ਦਿੱਤਾ। ਮਿਸਰ ਵਿੱਚ ਕਿਤੇ ਵੀ ਕੋਈ ਟਿੱਡੀ ਨਾ ਬਚੀ।

Exodus 10:19 (UKJV) And the LORD turned a mighty strong west wind, which took away the locusts, and cast them into the Red sea; there remained not one locust in all the coasts of Egypt.

17ਹੁਣ ਮੇਰੇ ਪਾਪ ਨੂੰ ਇੱਕ ਵਾਰ ਫਿਰ ਮਾਫ਼ ਕਰ ਅਤੇ ਆਪਣੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰ ਕਿ ਉਹ ਇਸ ਮਾਰੂ ਬਿਪਤਾ ਨੂੰ ਮੇਰੇ ਤੋਂ ਦੂਰ ਕਰ ਦੇਵੇ।”

18ਮੋਸ਼ੇਹ ਫ਼ਿਰਾਊਨ ਕੋਲੋ ਨਿੱਕਲ ਗਿਆ ਅਤੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ।

19ਯਾਹਵੇਹ ਨੇ ਪੂਰਬ ਤੋਂ ਬਹੁਤ ਤੇਜ਼ ਹਵਾ ਮੋੜੀ ਜਿਸ ਨੇ ਟਿੱਡੀਆਂ ਨੂੰ ਚੁੱਕ ਕੇ ਲਾਲ ਸਾਗਰ ਵਿੱਚ ਸੁੱਟ ਦਿੱਤਾ। ਮਿਸਰ ਵਿੱਚ ਕਿਤੇ ਵੀ ਕੋਈ ਟਿੱਡੀ ਨਾ ਬਚੀ।

20ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ, ਨੂੰ ਕਠੋਰ ਕਰ ਦਿੱਤਾ ਅਤੇ ਉਸ ਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ।

21ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਮਿਸਰ ਵਿੱਚ ਹਨੇਰਾ ਫੈਲ ਜਾਵੇ, ਅਜਿਹਾ ਹਨੇਰਾ ਜਿਸ ਵਿੱਚ ਕੁਝ ਨਾ ਦੇਖਿਆ ਜਾ ਸਕੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.