19ਯਾਹਵੇਹ ਨੇ ਪੂਰਬ ਤੋਂ ਬਹੁਤ ਤੇਜ਼ ਹਵਾ ਮੋੜੀ ਜਿਸ ਨੇ ਟਿੱਡੀਆਂ ਨੂੰ ਚੁੱਕ ਕੇ ਲਾਲ ਸਾਗਰ ਵਿੱਚ ਸੁੱਟ ਦਿੱਤਾ। ਮਿਸਰ ਵਿੱਚ ਕਿਤੇ ਵੀ ਕੋਈ ਟਿੱਡੀ ਨਾ ਬਚੀ।
20ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ, ਨੂੰ ਕਠੋਰ ਕਰ ਦਿੱਤਾ ਅਤੇ ਉਸ ਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ।
21ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਮਿਸਰ ਵਿੱਚ ਹਨੇਰਾ ਫੈਲ ਜਾਵੇ, ਅਜਿਹਾ ਹਨੇਰਾ ਜਿਸ ਵਿੱਚ ਕੁਝ ਨਾ ਦੇਖਿਆ ਜਾ ਸਕੇ।”
22ਇਸ ਲਈ ਮੋਸ਼ੇਹ ਨੇ ਆਪਣਾ ਹੱਥ ਅਕਾਸ਼ ਵੱਲ ਵਧਾਇਆ ਅਤੇ ਤਿੰਨ ਦਿਨਾਂ ਤੱਕ ਸਾਰੇ ਮਿਸਰ ਵਿੱਚ ਹਨੇਰਾ ਛਾ ਗਿਆ।
23ਤਿੰਨ ਦਿਨਾਂ ਤੱਕ ਨਾ ਕੋਈ ਕਿਸੇ ਨੂੰ ਦੇਖ ਸਕਦਾ ਸੀ ਅਤੇ ਨਾ ਹੀ ਘੁੰਮ ਸਕਦਾ ਸੀ। ਫਿਰ ਵੀ ਸਾਰੇ ਇਸਰਾਏਲੀਆਂ ਕੋਲ ਉਹਨਾਂ ਥਾਵਾਂ ਤੇ ਰੌਸ਼ਨੀ ਸੀ ਜਿੱਥੇ ਉਹ ਰਹਿੰਦੇ ਸਨ।