ਕੂਚ 10

ਤਿੰਨ ਦਿਨਾਂ ਤੱਕ ਨਾ ਕੋਈ ਕਿਸੇ ਨੂੰ ਦੇਖ ਸਕਦਾ ਸੀ ਅਤੇ ਨਾ ਹੀ ਘੁੰਮ ਸਕਦਾ ਸੀ। ਫਿਰ ਵੀ ਸਾਰੇ ਇਸਰਾਏਲੀਆਂ ਕੋਲ ਉਹਨਾਂ ਥਾਵਾਂ ਤੇ ਰੌਸ਼ਨੀ ਸੀ ਜਿੱਥੇ ਉਹ ਰਹਿੰਦੇ ਸਨ।

Exodus 10:23 (UKJV) They saw not one another, neither rose any from his place for three days: but all the children of Israel had light in their dwellings.

21ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਮਿਸਰ ਵਿੱਚ ਹਨੇਰਾ ਫੈਲ ਜਾਵੇ, ਅਜਿਹਾ ਹਨੇਰਾ ਜਿਸ ਵਿੱਚ ਕੁਝ ਨਾ ਦੇਖਿਆ ਜਾ ਸਕੇ।”

22ਇਸ ਲਈ ਮੋਸ਼ੇਹ ਨੇ ਆਪਣਾ ਹੱਥ ਅਕਾਸ਼ ਵੱਲ ਵਧਾਇਆ ਅਤੇ ਤਿੰਨ ਦਿਨਾਂ ਤੱਕ ਸਾਰੇ ਮਿਸਰ ਵਿੱਚ ਹਨੇਰਾ ਛਾ ਗਿਆ।

23ਤਿੰਨ ਦਿਨਾਂ ਤੱਕ ਨਾ ਕੋਈ ਕਿਸੇ ਨੂੰ ਦੇਖ ਸਕਦਾ ਸੀ ਅਤੇ ਨਾ ਹੀ ਘੁੰਮ ਸਕਦਾ ਸੀ। ਫਿਰ ਵੀ ਸਾਰੇ ਇਸਰਾਏਲੀਆਂ ਕੋਲ ਉਹਨਾਂ ਥਾਵਾਂ ਤੇ ਰੌਸ਼ਨੀ ਸੀ ਜਿੱਥੇ ਉਹ ਰਹਿੰਦੇ ਸਨ।

24ਫਿਰ ਫ਼ਿਰਾਊਨ ਨੇ ਮੋਸ਼ੇਹ ਨੂੰ ਬੁਲਾਇਆ ਅਤੇ ਕਿਹਾ, “ਜਾਓ, ਯਾਹਵੇਹ ਦੀ ਉਪਾਸਨਾ ਕਰੋ। ਤੁਹਾਡੀਆਂ ਔਰਤਾਂ ਅਤੇ ਬੱਚੇ ਵੀ ਤੁਹਾਡੇ ਨਾਲ ਜਾ ਸਕਦੇ ਹਨ, ਸਿਰਫ ਆਪਣੇ ਇੱਜੜਾਂ ਅਤੇ ਝੁੰਡਾਂ ਨੂੰ ਪਿੱਛੇ ਛੱਡ ਦਿਓ।”

25ਪਰ ਮੋਸ਼ੇਹ ਨੇ ਕਿਹਾ, “ਸਾਡੇ ਲਈ ਬਲੀਆਂ ਅਤੇ ਹੋਮ ਦੀਆਂ ਭੇਂਟਾਂ ਲੈ ਕੇ ਜਾਣਾ ਜ਼ਰੂਰੀ ਹੈ, ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਭੇਟ ਕਰ ਸਕੀਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.