ਕੂਚ 10

ਪਰ ਮੋਸ਼ੇਹ ਨੇ ਕਿਹਾ, “ਸਾਡੇ ਲਈ ਬਲੀਆਂ ਅਤੇ ਹੋਮ ਦੀਆਂ ਭੇਂਟਾਂ ਲੈ ਕੇ ਜਾਣਾ ਜ਼ਰੂਰੀ ਹੈ, ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਭੇਟ ਕਰ ਸਕੀਏ।

Exodus 10:25 (UKJV) And Moses said, You must give us also sacrifices and burnt offerings, that we may sacrifice unto the LORD our God.

23ਤਿੰਨ ਦਿਨਾਂ ਤੱਕ ਨਾ ਕੋਈ ਕਿਸੇ ਨੂੰ ਦੇਖ ਸਕਦਾ ਸੀ ਅਤੇ ਨਾ ਹੀ ਘੁੰਮ ਸਕਦਾ ਸੀ। ਫਿਰ ਵੀ ਸਾਰੇ ਇਸਰਾਏਲੀਆਂ ਕੋਲ ਉਹਨਾਂ ਥਾਵਾਂ ਤੇ ਰੌਸ਼ਨੀ ਸੀ ਜਿੱਥੇ ਉਹ ਰਹਿੰਦੇ ਸਨ।

24ਫਿਰ ਫ਼ਿਰਾਊਨ ਨੇ ਮੋਸ਼ੇਹ ਨੂੰ ਬੁਲਾਇਆ ਅਤੇ ਕਿਹਾ, “ਜਾਓ, ਯਾਹਵੇਹ ਦੀ ਉਪਾਸਨਾ ਕਰੋ। ਤੁਹਾਡੀਆਂ ਔਰਤਾਂ ਅਤੇ ਬੱਚੇ ਵੀ ਤੁਹਾਡੇ ਨਾਲ ਜਾ ਸਕਦੇ ਹਨ, ਸਿਰਫ ਆਪਣੇ ਇੱਜੜਾਂ ਅਤੇ ਝੁੰਡਾਂ ਨੂੰ ਪਿੱਛੇ ਛੱਡ ਦਿਓ।”

25ਪਰ ਮੋਸ਼ੇਹ ਨੇ ਕਿਹਾ, “ਸਾਡੇ ਲਈ ਬਲੀਆਂ ਅਤੇ ਹੋਮ ਦੀਆਂ ਭੇਂਟਾਂ ਲੈ ਕੇ ਜਾਣਾ ਜ਼ਰੂਰੀ ਹੈ, ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਭੇਟ ਕਰ ਸਕੀਏ।

26ਸਾਡੇ ਪਸ਼ੂਆਂ ਨੇ ਵੀ ਸਾਡੇ ਨਾਲ ਜਾਣਾ ਹੈ; ਇੱਕ ਵੀ ਪਸ਼ੂ ਪਿੱਛੇ ਨਹੀਂ ਛੱਡਿਆ ਜਾਵੇਗਾ। ਕਿਉਂ ਉਹਨਾਂ ਦੇ ਵਿੱਚੋਂ ਹੀ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਬਲੀ ਲਈ ਲਵਾਂਗੇ, ਅਤੇ ਜਦੋਂ ਤੱਕ ਅਸੀਂ ਉੱਥੇ ਨਹੀਂ ਪਹੁੰਚਦੇ, ਅਸੀਂ ਨਹੀਂ ਜਾਣਦੇ ਕਿ ਕਿਸ ਵਿਚੋਂ ਯਾਹਵੇਹ ਲਈ ਬਲੀ ਭੇਟ ਕਰਾਂਗੇ।”

27ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ, ਅਤੇ ਉਹ ਉਹਨਾਂ ਨੂੰ ਜਾਣ ਦੇਣ ਲਈ ਤਿਆਰ ਨਹੀਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.