ਕੂਚ 10

ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ, ਅਤੇ ਉਹ ਉਹਨਾਂ ਨੂੰ ਜਾਣ ਦੇਣ ਲਈ ਤਿਆਰ ਨਹੀਂ ਸੀ।

Exodus 10:27 (UKJV) But the LORD hardened Pharaoh's heart, and he would not let them go.

25ਪਰ ਮੋਸ਼ੇਹ ਨੇ ਕਿਹਾ, “ਸਾਡੇ ਲਈ ਬਲੀਆਂ ਅਤੇ ਹੋਮ ਦੀਆਂ ਭੇਂਟਾਂ ਲੈ ਕੇ ਜਾਣਾ ਜ਼ਰੂਰੀ ਹੈ, ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਭੇਟ ਕਰ ਸਕੀਏ।

26ਸਾਡੇ ਪਸ਼ੂਆਂ ਨੇ ਵੀ ਸਾਡੇ ਨਾਲ ਜਾਣਾ ਹੈ; ਇੱਕ ਵੀ ਪਸ਼ੂ ਪਿੱਛੇ ਨਹੀਂ ਛੱਡਿਆ ਜਾਵੇਗਾ। ਕਿਉਂ ਉਹਨਾਂ ਦੇ ਵਿੱਚੋਂ ਹੀ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਬਲੀ ਲਈ ਲਵਾਂਗੇ, ਅਤੇ ਜਦੋਂ ਤੱਕ ਅਸੀਂ ਉੱਥੇ ਨਹੀਂ ਪਹੁੰਚਦੇ, ਅਸੀਂ ਨਹੀਂ ਜਾਣਦੇ ਕਿ ਕਿਸ ਵਿਚੋਂ ਯਾਹਵੇਹ ਲਈ ਬਲੀ ਭੇਟ ਕਰਾਂਗੇ।”

27ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ, ਅਤੇ ਉਹ ਉਹਨਾਂ ਨੂੰ ਜਾਣ ਦੇਣ ਲਈ ਤਿਆਰ ਨਹੀਂ ਸੀ।

28ਫ਼ਿਰਾਊਨ ਨੇ ਮੋਸ਼ੇਹ ਨੂੰ ਆਖਿਆ, “ਮੇਰੀ ਨਜ਼ਰ ਤੋਂ ਦੂਰ ਹੋ ਜਾ! ਧਿਆਨ ਰੱਖ ਕਿ ਤੂੰ ਦੁਬਾਰਾ ਮੇਰੇ ਸਾਹਮਣੇ ਪੇਸ਼ ਨਾ ਹੋਈ! ਜਿਸ ਦਿਨ ਤੂੰ ਮੇਰਾ ਚਿਹਰਾ ਵੇਖੇਗਾ ਤੂੰ ਮਰ ਜਾਵੇਂਗਾ।”

29ਮੋਸ਼ੇਹ ਨੇ ਜਵਾਬ ਦਿੱਤਾ, “ਜਿਵੇਂ ਤੂੰ ਕਹਿੰਦਾ ਹੈ, ਮੈਂ ਫਿਰ ਕਦੇ ਤੇਰੇ ਸਾਹਮਣੇ ਨਹੀਂ ਆਵਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.