27ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ, ਅਤੇ ਉਹ ਉਹਨਾਂ ਨੂੰ ਜਾਣ ਦੇਣ ਲਈ ਤਿਆਰ ਨਹੀਂ ਸੀ।
28ਫ਼ਿਰਾਊਨ ਨੇ ਮੋਸ਼ੇਹ ਨੂੰ ਆਖਿਆ, “ਮੇਰੀ ਨਜ਼ਰ ਤੋਂ ਦੂਰ ਹੋ ਜਾ! ਧਿਆਨ ਰੱਖ ਕਿ ਤੂੰ ਦੁਬਾਰਾ ਮੇਰੇ ਸਾਹਮਣੇ ਪੇਸ਼ ਨਾ ਹੋਈ! ਜਿਸ ਦਿਨ ਤੂੰ ਮੇਰਾ ਚਿਹਰਾ ਵੇਖੇਗਾ ਤੂੰ ਮਰ ਜਾਵੇਂਗਾ।”
29ਮੋਸ਼ੇਹ ਨੇ ਜਵਾਬ ਦਿੱਤਾ, “ਜਿਵੇਂ ਤੂੰ ਕਹਿੰਦਾ ਹੈ, ਮੈਂ ਫਿਰ ਕਦੇ ਤੇਰੇ ਸਾਹਮਣੇ ਨਹੀਂ ਆਵਾਂਗਾ।”