ਕੂਚ 10

ਸਾਡੇ ਪਸ਼ੂਆਂ ਨੇ ਵੀ ਸਾਡੇ ਨਾਲ ਜਾਣਾ ਹੈ; ਇੱਕ ਵੀ ਪਸ਼ੂ ਪਿੱਛੇ ਨਹੀਂ ਛੱਡਿਆ ਜਾਵੇਗਾ। ਕਿਉਂ ਉਹਨਾਂ ਦੇ ਵਿੱਚੋਂ ਹੀ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਬਲੀ ਲਈ ਲਵਾਂਗੇ, ਅਤੇ ਜਦੋਂ ਤੱਕ ਅਸੀਂ ਉੱਥੇ ਨਹੀਂ ਪਹੁੰਚਦੇ, ਅਸੀਂ ਨਹੀਂ ਜਾਣਦੇ ਕਿ ਕਿਸ ਵਿਚੋਂ ਯਾਹਵੇਹ ਲਈ ਬਲੀ ਭੇਟ ਕਰਾਂਗੇ।”

Exodus 10:26 (UKJV) Our cattle also shall go with us; there shall not an hoof be left behind; for thereof must we take to serve the LORD our God; and we know not with what we must serve the LORD, until we come thither.

24ਫਿਰ ਫ਼ਿਰਾਊਨ ਨੇ ਮੋਸ਼ੇਹ ਨੂੰ ਬੁਲਾਇਆ ਅਤੇ ਕਿਹਾ, “ਜਾਓ, ਯਾਹਵੇਹ ਦੀ ਉਪਾਸਨਾ ਕਰੋ। ਤੁਹਾਡੀਆਂ ਔਰਤਾਂ ਅਤੇ ਬੱਚੇ ਵੀ ਤੁਹਾਡੇ ਨਾਲ ਜਾ ਸਕਦੇ ਹਨ, ਸਿਰਫ ਆਪਣੇ ਇੱਜੜਾਂ ਅਤੇ ਝੁੰਡਾਂ ਨੂੰ ਪਿੱਛੇ ਛੱਡ ਦਿਓ।”

25ਪਰ ਮੋਸ਼ੇਹ ਨੇ ਕਿਹਾ, “ਸਾਡੇ ਲਈ ਬਲੀਆਂ ਅਤੇ ਹੋਮ ਦੀਆਂ ਭੇਂਟਾਂ ਲੈ ਕੇ ਜਾਣਾ ਜ਼ਰੂਰੀ ਹੈ, ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਭੇਟ ਕਰ ਸਕੀਏ।

26ਸਾਡੇ ਪਸ਼ੂਆਂ ਨੇ ਵੀ ਸਾਡੇ ਨਾਲ ਜਾਣਾ ਹੈ; ਇੱਕ ਵੀ ਪਸ਼ੂ ਪਿੱਛੇ ਨਹੀਂ ਛੱਡਿਆ ਜਾਵੇਗਾ। ਕਿਉਂ ਉਹਨਾਂ ਦੇ ਵਿੱਚੋਂ ਹੀ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਬਲੀ ਲਈ ਲਵਾਂਗੇ, ਅਤੇ ਜਦੋਂ ਤੱਕ ਅਸੀਂ ਉੱਥੇ ਨਹੀਂ ਪਹੁੰਚਦੇ, ਅਸੀਂ ਨਹੀਂ ਜਾਣਦੇ ਕਿ ਕਿਸ ਵਿਚੋਂ ਯਾਹਵੇਹ ਲਈ ਬਲੀ ਭੇਟ ਕਰਾਂਗੇ।”

27ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ, ਅਤੇ ਉਹ ਉਹਨਾਂ ਨੂੰ ਜਾਣ ਦੇਣ ਲਈ ਤਿਆਰ ਨਹੀਂ ਸੀ।

28ਫ਼ਿਰਾਊਨ ਨੇ ਮੋਸ਼ੇਹ ਨੂੰ ਆਖਿਆ, “ਮੇਰੀ ਨਜ਼ਰ ਤੋਂ ਦੂਰ ਹੋ ਜਾ! ਧਿਆਨ ਰੱਖ ਕਿ ਤੂੰ ਦੁਬਾਰਾ ਮੇਰੇ ਸਾਹਮਣੇ ਪੇਸ਼ ਨਾ ਹੋਈ! ਜਿਸ ਦਿਨ ਤੂੰ ਮੇਰਾ ਚਿਹਰਾ ਵੇਖੇਗਾ ਤੂੰ ਮਰ ਜਾਵੇਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.