2ਲੋਕਾਂ ਨੂੰ ਦੱਸੋ ਕਿ ਮਰਦ ਅਤੇ ਔਰਤਾਂ ਇੱਕੋ ਜਿਹੇ ਹਨ ਕਿ ਉਹ ਆਪਣੇ ਗੁਆਂਢੀਆਂ ਤੋਂ ਚਾਂਦੀ ਅਤੇ ਸੋਨੇ ਦੀਆਂ ਵਸਤੂਆਂ ਮੰਗਣ।”
3ਯਾਹਵੇਹ ਨੇ ਮਿਸਰੀਆਂ ਨੂੰ ਇਸਰਾਏਲ ਦੇ ਲੋਕਾਂ ਦੇ ਪ੍ਰਤੀ ਦਿਆਲੂ ਕੀਤਾ, ਅਤੇ ਮੋਸ਼ੇਹ ਨੂੰ ਖੁਦ ਮਿਸਰ ਵਿੱਚ ਫ਼ਿਰਾਊਨ ਦੇ ਅਧਿਕਾਰੀਆਂ ਅਤੇ ਲੋਕਾਂ ਤੋਂ ਬਹੁਤ ਸਾਰਾ ਆਦਰ ਮਿਲਿਆ।
4ਇਸ ਲਈ ਮੋਸ਼ੇਹ ਨੇ ਆਖਿਆ, “ਯਾਹਵੇਹ ਇਹੀ ਆਖਦਾ ਹੈ ਕਿ ‘ਅੱਧੀ ਰਾਤ ਦੇ ਕਰੀਬ ਮੈਂ ਪੂਰੇ ਮਿਸਰ ਵਿੱਚ ਦੀ ਲੰਘਣ ਵਾਲਾ ਹਾਂ।
5ਮਿਸਰ ਵਿੱਚ ਹਰ ਪਹਿਲੌਠਾ ਪੁੱਤਰ ਮਰ ਜਾਵੇਗਾ, ਫ਼ਿਰਾਊਨ ਦੇ ਜੇਠੇ ਪੁੱਤਰ ਤੋਂ ਲੈ ਕੇ ਜੋ ਗੱਦੀ ਉੱਤੇ ਬੈਠਾ ਹੈ, ਉਸ ਦਾਸੀ ਦੇ ਜੇਠੇ ਪੁੱਤਰ ਤੱਕ ਜੋ ਉਸ ਦੀ ਚੱਕੀ ਵਿੱਚ ਹੈ, ਅਤੇ ਪਸ਼ੂਆਂ ਦੇ ਸਾਰੇ ਪਹਿਲੌਠੇ ਤੱਕ।
6ਪੂਰੇ ਮਿਸਰ ਵਿੱਚ ਉੱਚੀ-ਉੱਚੀ ਰੌਲਾ ਪਵੇਗਾ, ਇਸ ਤੋਂ ਵੀ ਭੈੜਾ ਜੋ ਪਹਿਲਾਂ ਕਦੇ ਨਹੀਂ ਹੋਇਆ ਹੈ ਜਾਂ ਫਿਰ ਕਦੇ ਨਹੀਂ ਹੋਵੇਗਾ।