4ਇਸ ਲਈ ਮੋਸ਼ੇਹ ਨੇ ਆਖਿਆ, “ਯਾਹਵੇਹ ਇਹੀ ਆਖਦਾ ਹੈ ਕਿ ‘ਅੱਧੀ ਰਾਤ ਦੇ ਕਰੀਬ ਮੈਂ ਪੂਰੇ ਮਿਸਰ ਵਿੱਚ ਦੀ ਲੰਘਣ ਵਾਲਾ ਹਾਂ।
5ਮਿਸਰ ਵਿੱਚ ਹਰ ਪਹਿਲੌਠਾ ਪੁੱਤਰ ਮਰ ਜਾਵੇਗਾ, ਫ਼ਿਰਾਊਨ ਦੇ ਜੇਠੇ ਪੁੱਤਰ ਤੋਂ ਲੈ ਕੇ ਜੋ ਗੱਦੀ ਉੱਤੇ ਬੈਠਾ ਹੈ, ਉਸ ਦਾਸੀ ਦੇ ਜੇਠੇ ਪੁੱਤਰ ਤੱਕ ਜੋ ਉਸ ਦੀ ਚੱਕੀ ਵਿੱਚ ਹੈ, ਅਤੇ ਪਸ਼ੂਆਂ ਦੇ ਸਾਰੇ ਪਹਿਲੌਠੇ ਤੱਕ।
6ਪੂਰੇ ਮਿਸਰ ਵਿੱਚ ਉੱਚੀ-ਉੱਚੀ ਰੌਲਾ ਪਵੇਗਾ, ਇਸ ਤੋਂ ਵੀ ਭੈੜਾ ਜੋ ਪਹਿਲਾਂ ਕਦੇ ਨਹੀਂ ਹੋਇਆ ਹੈ ਜਾਂ ਫਿਰ ਕਦੇ ਨਹੀਂ ਹੋਵੇਗਾ।
7ਪਰ ਕਿਸੇ ਇਸਰਾਏਲੀਆਂ ਦੇ ਵਿਰੁੱਧ ਮਨੁੱਖ ਤੋਂ ਲੈ ਕੇ ਡੰਗਰ ਤੱਕ ਇੱਕ ਕੁੱਤਾ ਵੀ ਨਹੀਂ ਭੌਂਕੇਗਾ।’ ਫਿਰ ਤੁਸੀਂ ਜਾਣ ਜਾਵੋਂਗੇ ਕਿ ਯਾਹਵੇਹ ਮਿਸਰ ਅਤੇ ਇਸਰਾਏਲ ਵਿੱਚ ਫ਼ਰਕ ਕਰਦਾ ਹੈ।
8ਤੇਰੇ ਇਹ ਸਾਰੇ ਅਧਿਕਾਰੀ ਮੇਰੇ ਕੋਲ ਆਉਣਗੇ, ਮੇਰੇ ਅੱਗੇ ਮੱਥਾ ਟੇਕਣਗੇ ਅਤੇ ਕਹਿਣਗੇ, ‘ਜਾਓ, ਤੂੰ ਅਤੇ ਸਾਰੇ ਲੋਕ ਜੋ ਤੇਰੇ ਮਗਰ ਆਉਂਦੇ ਹਨ!’ ਇਸ ਤੋਂ ਬਾਅਦ ਮੈਂ ਚਲਾ ਜਾਵਾਂਗਾ।” ਤਦ ਮੋਸ਼ੇਹ ਕ੍ਰੋਧ ਨਾਲ ਫ਼ਿਰਾਊਨ ਦੇ ਕੋਲੋ ਚਲਾ ਗਿਆ।