ਕੂਚ 11

ਪਰ ਕਿਸੇ ਇਸਰਾਏਲੀਆਂ ਦੇ ਵਿਰੁੱਧ ਮਨੁੱਖ ਤੋਂ ਲੈ ਕੇ ਡੰਗਰ ਤੱਕ ਇੱਕ ਕੁੱਤਾ ਵੀ ਨਹੀਂ ਭੌਂਕੇਗਾ।’ ਫਿਰ ਤੁਸੀਂ ਜਾਣ ਜਾਵੋਂਗੇ ਕਿ ਯਾਹਵੇਹ ਮਿਸਰ ਅਤੇ ਇਸਰਾਏਲ ਵਿੱਚ ਫ਼ਰਕ ਕਰਦਾ ਹੈ।

Exodus 11:7 (UKJV) But against any of the children of Israel shall not a dog move his tongue, against man or beast: that all of you may know how that the LORD does put a difference between the Egyptians and Israel.

5ਮਿਸਰ ਵਿੱਚ ਹਰ ਪਹਿਲੌਠਾ ਪੁੱਤਰ ਮਰ ਜਾਵੇਗਾ, ਫ਼ਿਰਾਊਨ ਦੇ ਜੇਠੇ ਪੁੱਤਰ ਤੋਂ ਲੈ ਕੇ ਜੋ ਗੱਦੀ ਉੱਤੇ ਬੈਠਾ ਹੈ, ਉਸ ਦਾਸੀ ਦੇ ਜੇਠੇ ਪੁੱਤਰ ਤੱਕ ਜੋ ਉਸ ਦੀ ਚੱਕੀ ਵਿੱਚ ਹੈ, ਅਤੇ ਪਸ਼ੂਆਂ ਦੇ ਸਾਰੇ ਪਹਿਲੌਠੇ ਤੱਕ।

6ਪੂਰੇ ਮਿਸਰ ਵਿੱਚ ਉੱਚੀ-ਉੱਚੀ ਰੌਲਾ ਪਵੇਗਾ, ਇਸ ਤੋਂ ਵੀ ਭੈੜਾ ਜੋ ਪਹਿਲਾਂ ਕਦੇ ਨਹੀਂ ਹੋਇਆ ਹੈ ਜਾਂ ਫਿਰ ਕਦੇ ਨਹੀਂ ਹੋਵੇਗਾ।

7ਪਰ ਕਿਸੇ ਇਸਰਾਏਲੀਆਂ ਦੇ ਵਿਰੁੱਧ ਮਨੁੱਖ ਤੋਂ ਲੈ ਕੇ ਡੰਗਰ ਤੱਕ ਇੱਕ ਕੁੱਤਾ ਵੀ ਨਹੀਂ ਭੌਂਕੇਗਾ।’ ਫਿਰ ਤੁਸੀਂ ਜਾਣ ਜਾਵੋਂਗੇ ਕਿ ਯਾਹਵੇਹ ਮਿਸਰ ਅਤੇ ਇਸਰਾਏਲ ਵਿੱਚ ਫ਼ਰਕ ਕਰਦਾ ਹੈ।

8ਤੇਰੇ ਇਹ ਸਾਰੇ ਅਧਿਕਾਰੀ ਮੇਰੇ ਕੋਲ ਆਉਣਗੇ, ਮੇਰੇ ਅੱਗੇ ਮੱਥਾ ਟੇਕਣਗੇ ਅਤੇ ਕਹਿਣਗੇ, ‘ਜਾਓ, ਤੂੰ ਅਤੇ ਸਾਰੇ ਲੋਕ ਜੋ ਤੇਰੇ ਮਗਰ ਆਉਂਦੇ ਹਨ!’ ਇਸ ਤੋਂ ਬਾਅਦ ਮੈਂ ਚਲਾ ਜਾਵਾਂਗਾ।” ਤਦ ਮੋਸ਼ੇਹ ਕ੍ਰੋਧ ਨਾਲ ਫ਼ਿਰਾਊਨ ਦੇ ਕੋਲੋ ਚਲਾ ਗਿਆ।

9ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਫ਼ਿਰਾਊਨ ਤੇਰੀ ਗੱਲ ਸੁਣਨ ਤੋਂ ਇਨਕਾਰ ਕਰੇਗਾ, ਤਾਂ ਜੋ ਮਿਸਰ ਵਿੱਚ ਮੇਰੇ ਅਚੰਭੇ ਕੰਮ ਵੱਧ ਜਾਣ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.