ਕੂਚ 11

ਮਿਸਰ ਵਿੱਚ ਹਰ ਪਹਿਲੌਠਾ ਪੁੱਤਰ ਮਰ ਜਾਵੇਗਾ, ਫ਼ਿਰਾਊਨ ਦੇ ਜੇਠੇ ਪੁੱਤਰ ਤੋਂ ਲੈ ਕੇ ਜੋ ਗੱਦੀ ਉੱਤੇ ਬੈਠਾ ਹੈ, ਉਸ ਦਾਸੀ ਦੇ ਜੇਠੇ ਪੁੱਤਰ ਤੱਕ ਜੋ ਉਸ ਦੀ ਚੱਕੀ ਵਿੱਚ ਹੈ, ਅਤੇ ਪਸ਼ੂਆਂ ਦੇ ਸਾਰੇ ਪਹਿਲੌਠੇ ਤੱਕ।

Exodus 11:5 (UKJV) And all the firstborn in the land of Egypt shall die, from the first born of Pharaoh that sits upon his throne, even unto the firstborn of the maidservant that is behind the mill; and all the firstborn of beasts.

3ਯਾਹਵੇਹ ਨੇ ਮਿਸਰੀਆਂ ਨੂੰ ਇਸਰਾਏਲ ਦੇ ਲੋਕਾਂ ਦੇ ਪ੍ਰਤੀ ਦਿਆਲੂ ਕੀਤਾ, ਅਤੇ ਮੋਸ਼ੇਹ ਨੂੰ ਖੁਦ ਮਿਸਰ ਵਿੱਚ ਫ਼ਿਰਾਊਨ ਦੇ ਅਧਿਕਾਰੀਆਂ ਅਤੇ ਲੋਕਾਂ ਤੋਂ ਬਹੁਤ ਸਾਰਾ ਆਦਰ ਮਿਲਿਆ।

4ਇਸ ਲਈ ਮੋਸ਼ੇਹ ਨੇ ਆਖਿਆ, “ਯਾਹਵੇਹ ਇਹੀ ਆਖਦਾ ਹੈ ਕਿ ‘ਅੱਧੀ ਰਾਤ ਦੇ ਕਰੀਬ ਮੈਂ ਪੂਰੇ ਮਿਸਰ ਵਿੱਚ ਦੀ ਲੰਘਣ ਵਾਲਾ ਹਾਂ।

5ਮਿਸਰ ਵਿੱਚ ਹਰ ਪਹਿਲੌਠਾ ਪੁੱਤਰ ਮਰ ਜਾਵੇਗਾ, ਫ਼ਿਰਾਊਨ ਦੇ ਜੇਠੇ ਪੁੱਤਰ ਤੋਂ ਲੈ ਕੇ ਜੋ ਗੱਦੀ ਉੱਤੇ ਬੈਠਾ ਹੈ, ਉਸ ਦਾਸੀ ਦੇ ਜੇਠੇ ਪੁੱਤਰ ਤੱਕ ਜੋ ਉਸ ਦੀ ਚੱਕੀ ਵਿੱਚ ਹੈ, ਅਤੇ ਪਸ਼ੂਆਂ ਦੇ ਸਾਰੇ ਪਹਿਲੌਠੇ ਤੱਕ।

6ਪੂਰੇ ਮਿਸਰ ਵਿੱਚ ਉੱਚੀ-ਉੱਚੀ ਰੌਲਾ ਪਵੇਗਾ, ਇਸ ਤੋਂ ਵੀ ਭੈੜਾ ਜੋ ਪਹਿਲਾਂ ਕਦੇ ਨਹੀਂ ਹੋਇਆ ਹੈ ਜਾਂ ਫਿਰ ਕਦੇ ਨਹੀਂ ਹੋਵੇਗਾ।

7ਪਰ ਕਿਸੇ ਇਸਰਾਏਲੀਆਂ ਦੇ ਵਿਰੁੱਧ ਮਨੁੱਖ ਤੋਂ ਲੈ ਕੇ ਡੰਗਰ ਤੱਕ ਇੱਕ ਕੁੱਤਾ ਵੀ ਨਹੀਂ ਭੌਂਕੇਗਾ।’ ਫਿਰ ਤੁਸੀਂ ਜਾਣ ਜਾਵੋਂਗੇ ਕਿ ਯਾਹਵੇਹ ਮਿਸਰ ਅਤੇ ਇਸਰਾਏਲ ਵਿੱਚ ਫ਼ਰਕ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.