ਕੂਚ 12

ਪਹਿਲੇ ਦਿਨ ਇੱਕ ਪਵਿੱਤਰ ਸਭਾ ਕਰੋ, ਅਤੇ ਸੱਤਵੇਂ ਦਿਨ ਇੱਕ ਹੋਰ। ਇਨ੍ਹਾਂ ਦਿਨਾਂ ਵਿੱਚ ਕੋਈ ਵੀ ਕੰਮ ਨਾ ਕਰੋ, ਸਿਵਾਏ ਸਾਰਿਆਂ ਲਈ ਭੋਜਨ ਤਿਆਰ ਕਰਨ ਦੇ, ਇਹ ਸਭ ਤੁਸੀਂ ਕਰ ਸਕਦੇ ਹੋ।

Exodus 12:16 (UKJV) And in the first day there shall be an holy convocation, and in the seventh day there shall be an holy convocation to you; no manner of work shall be done in them, save that which every man must eat, that only may be done of you.

14“ਇਹ ਉਹ ਦਿਨ ਹੈ ਜਿਸਨੂੰ ਤੁਸੀਂ ਯਾਦ ਕਰਨਾ ਹੈ, ਆਉਣ ਵਾਲੀਆਂ ਪੀੜ੍ਹੀਆਂ ਲਈ ਤੁਸੀਂ ਇਸਨੂੰ ਯਾਹਵੇਹ ਲਈ ਇੱਕ ਤਿਉਹਾਰ ਵਜੋਂ ਮਨਾਓਗੇ, ਅਤੇ ਇਸ ਨੂੰ ਲਗਾਤਾਰ ਮਨਾਉਣਾ ਹੈ।

15ਸੱਤ ਦਿਨਾਂ ਤੱਕ ਤੁਹਾਨੂੰ ਬਿਨਾਂ ਖਮੀਰ ਦੀ ਰੋਟੀ ਖਾਣੀ ਚਾਹੀਦੀ ਹੈ। ਪਹਿਲੇ ਦਿਨ ਆਪਣੇ ਘਰਾਂ ਵਿੱਚੋਂ ਖਮੀਰ ਕੱਢ ਦਿਓ ਕਿਉਂ ਕਿ ਜੋ ਕੋਈ ਪਹਿਲੇ ਦਿਨ ਤੋਂ ਲੈ ਕੇ ਸੱਤਵੇਂ ਦਿਨ ਤੱਕ ਖਮੀਰ ਨਾਲ ਕੁਝ ਖਾਵੇ ਉਹ ਇਸਰਾਏਲ ਵਿੱਚੋਂ ਕੱਟਿਆ ਜਾਵੇ।

16ਪਹਿਲੇ ਦਿਨ ਇੱਕ ਪਵਿੱਤਰ ਸਭਾ ਕਰੋ, ਅਤੇ ਸੱਤਵੇਂ ਦਿਨ ਇੱਕ ਹੋਰ। ਇਨ੍ਹਾਂ ਦਿਨਾਂ ਵਿੱਚ ਕੋਈ ਵੀ ਕੰਮ ਨਾ ਕਰੋ, ਸਿਵਾਏ ਸਾਰਿਆਂ ਲਈ ਭੋਜਨ ਤਿਆਰ ਕਰਨ ਦੇ, ਇਹ ਸਭ ਤੁਸੀਂ ਕਰ ਸਕਦੇ ਹੋ।

17“ਖਮੀਰੀ ਰੋਟੀ ਦਾ ਤਿਉਹਾਰ ਮਨਾਓ, ਕਿਉਂਕਿ ਇਸੇ ਦਿਨ ਹੀ ਮੈਂ ਤੁਹਾਡੀਆਂ ਸੈਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ ਸੀ। ਇਸ ਦਿਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਮਨਾਓ।

18ਤੁਹਾਨੂੰ ਪਹਿਲੇ ਮਹੀਨੇ ਦੇ ਚੌਦਵੇਂ ਦਿਨ ਦੀ ਸ਼ਾਮ ਤੋਂ ਲੈ ਕੇ ਇੱਕੀਵੀਂ ਦਿਨ ਦੀ ਸ਼ਾਮ ਤੱਕ ਬਿਨਾਂ ਖਮੀਰ ਦੀ ਰੋਟੀ ਖਾਣੀ ਚਾਹੀਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.