ਕੂਚ 13

ਯਾਹਵੇਹ ਦਾ ਇਹ ਨਿਯਮ ਤੁਹਾਡੇ ਲਈ ਤੁਹਾਡੇ ਹੱਥ ਤੇ ਨਿਸ਼ਾਨ ਅਤੇ ਤੁਹਾਡੇ ਨੇਤਰਾ ਦੇ ਵਿੱਚ ਯਾਦਗਿਰੀ, ਅਤੇ ਤੁਹਾਡੇ ਮੂੰਹ ਤੇ ਹੋਣ ਕਿਉਂਕਿ ਯਾਹਵੇਹ ਨੇ ਆਪਣੇ ਬਲਵਾਨ ਹੱਥ ਨਾਲ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ।

Exodus 13:9 (UKJV) And it shall be for a sign unto you upon yours hand, and for a memorial between yours eyes, that the LORD's law may be in your mouth: for with a strong hand has the LORD brought you out of Egypt.

7ਉਹਨਾਂ ਸੱਤਾਂ ਦਿਨਾਂ ਵਿੱਚ ਪਤੀਰੀ ਰੋਟੀ ਖਾਓ। ਇਸ ਵਿੱਚ ਖਮੀਰ ਵਾਲੀ ਕੋਈ ਚੀਜ਼ ਤੁਹਾਡੇ ਵਿੱਚ ਦਿਖਾਈ ਨਹੀਂ ਦੇਵੇ, ਨਾ ਹੀ ਕੋਈ ਖਮੀਰ ਤੁਹਾਡੀਆਂ ਹੱਦਾਂ ਵਿੱਚ ਕਿਤੇ ਵੀ ਦਿਖਾਈ ਦੇਵੇ।

8ਉਸ ਦਿਨ ਆਪਣੇ ਪੁੱਤਰਾਂ ਨੂੰ ਕਹੋ, ‘ਮੈਂ ਇਹ ਇਸ ਲਈ ਕਰਦਾ ਹਾਂ ਕਿਉਂਕਿ ਜਦੋਂ ਮੈਂ ਮਿਸਰ ਤੋਂ ਬਾਹਰ ਆਇਆ ਸੀ ਤਾਂ ਯਾਹਵੇਹ ਨੇ ਮੇਰੇ ਲਈ ਕੀ ਕੀਤਾ ਸੀ।’

9ਯਾਹਵੇਹ ਦਾ ਇਹ ਨਿਯਮ ਤੁਹਾਡੇ ਲਈ ਤੁਹਾਡੇ ਹੱਥ ਤੇ ਨਿਸ਼ਾਨ ਅਤੇ ਤੁਹਾਡੇ ਨੇਤਰਾ ਦੇ ਵਿੱਚ ਯਾਦਗਿਰੀ, ਅਤੇ ਤੁਹਾਡੇ ਮੂੰਹ ਤੇ ਹੋਣ ਕਿਉਂਕਿ ਯਾਹਵੇਹ ਨੇ ਆਪਣੇ ਬਲਵਾਨ ਹੱਥ ਨਾਲ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ।

10ਤੁਸੀਂ ਇਸ ਹੁਕਮ ਨੂੰ ਸਾਲ ਦਰ ਸਾਲ ਚੁਣੇ ਹੋਏ ਸਮੇਂ ਉੱਤੇ ਮਨਾਇਆ ਕਰੋ।

11“ਜਦੋਂ ਯਾਹਵੇਹ ਤੁਹਾਨੂੰ ਕਨਾਨੀਆਂ ਦੇ ਦੇਸ਼ ਵਿੱਚ ਲਿਆਵੇਗਾ ਅਤੇ ਤੁਹਾਨੂੰ ਦੇ ਦੇਵੇਗਾ, ਜਿਵੇਂ ਉਸਨੇ ਤੁਹਾਡੇ ਅਤੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.