8ਉਸ ਦਿਨ ਆਪਣੇ ਪੁੱਤਰਾਂ ਨੂੰ ਕਹੋ, ‘ਮੈਂ ਇਹ ਇਸ ਲਈ ਕਰਦਾ ਹਾਂ ਕਿਉਂਕਿ ਜਦੋਂ ਮੈਂ ਮਿਸਰ ਤੋਂ ਬਾਹਰ ਆਇਆ ਸੀ ਤਾਂ ਯਾਹਵੇਹ ਨੇ ਮੇਰੇ ਲਈ ਕੀ ਕੀਤਾ ਸੀ।’
9ਯਾਹਵੇਹ ਦਾ ਇਹ ਨਿਯਮ ਤੁਹਾਡੇ ਲਈ ਤੁਹਾਡੇ ਹੱਥ ਤੇ ਨਿਸ਼ਾਨ ਅਤੇ ਤੁਹਾਡੇ ਨੇਤਰਾ ਦੇ ਵਿੱਚ ਯਾਦਗਿਰੀ, ਅਤੇ ਤੁਹਾਡੇ ਮੂੰਹ ਤੇ ਹੋਣ ਕਿਉਂਕਿ ਯਾਹਵੇਹ ਨੇ ਆਪਣੇ ਬਲਵਾਨ ਹੱਥ ਨਾਲ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ।
10ਤੁਸੀਂ ਇਸ ਹੁਕਮ ਨੂੰ ਸਾਲ ਦਰ ਸਾਲ ਚੁਣੇ ਹੋਏ ਸਮੇਂ ਉੱਤੇ ਮਨਾਇਆ ਕਰੋ।
11“ਜਦੋਂ ਯਾਹਵੇਹ ਤੁਹਾਨੂੰ ਕਨਾਨੀਆਂ ਦੇ ਦੇਸ਼ ਵਿੱਚ ਲਿਆਵੇਗਾ ਅਤੇ ਤੁਹਾਨੂੰ ਦੇ ਦੇਵੇਗਾ, ਜਿਵੇਂ ਉਸਨੇ ਤੁਹਾਡੇ ਅਤੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।
12ਤੁਸੀਂ ਹਰ ਕੁੱਖ ਦੀ ਪਹਿਲੀ ਔਲਾਦ ਨੂੰ ਯਾਹਵੇਹ ਨੂੰ ਸੌਂਪਣਾ ਹੈ ਅਤੇ ਤੁਹਾਡੇ ਪਸ਼ੂਆਂ ਦੇ ਸਾਰੇ ਜੇਠੇ ਨਰ ਯਾਹਵੇਹ ਦੇ ਹਨ।