ਕੂਚ 14

ਕੀ ਅਸੀਂ ਤੈਨੂੰ ਮਿਸਰ ਵਿੱਚ ਨਹੀਂ ਕਿਹਾ ਸੀ, ‘ਸਾਨੂੰ ਇਕੱਲਾ ਛੱਡ ਦੇ ਕਿ ਆਓ ਅਸੀਂ ਮਿਸਰੀਆਂ ਦੀ ਸੇਵਾ ਕਰੀਏ?’ ਸਾਡੇ ਲਈ ਮਿਸਰੀਆਂ ਦੀ ਸੇਵਾ ਕਰਨਾ ਮਾਰੂਥਲ ਵਿੱਚ ਮਰਨ ਨਾਲੋਂ ਚੰਗਾ ਸੀ!”

Exodus 14:12 (UKJV) Is not this the word that we did tell you in Egypt, saying, Let us alone, that we may serve the Egyptians? For it had been better for us to serve the Egyptians, than that we should die in the wilderness.

10ਜਿਵੇਂ ਹੀ ਫ਼ਿਰਾਊਨ ਨੇੜੇ ਆਇਆ ਤਾਂ ਇਸਰਾਏਲੀਆਂ ਨੇ ਉੱਪਰ ਤੱਕਿਆ, ਅਤੇ ਉੱਥੇ ਮਿਸਰ ਦੇ ਲੋਕ ਉਹਨਾਂ ਦੇ ਪਿੱਛੇ-ਪਿੱਛੇ ਚੱਲ ਰਹੇ ਸਨ ਤਦ ਉਹ ਘਬਰਾ ਗਏ ਅਤੇ ਯਾਹਵੇਹ ਦੇ ਅੱਗੇ ਪੁਕਾਰਨ ਲੱਗੇ।

11ਉਹਨਾਂ ਨੇ ਮੋਸ਼ੇਹ ਨੂੰ ਆਖਿਆ, “ਕੀ ਮਿਸਰ ਵਿੱਚ ਕਬਰਾਂ ਨਹੀਂ ਸਨ ਕੀ ਤੂੰ ਸਾਨੂੰ ਮਾਰੂਥਲ ਵਿੱਚ ਮਰਨ ਲਈ ਲਿਆਇਆ ਹੈ? ਤੂੰ ਸਾਨੂੰ ਮਿਸਰ ਵਿੱਚੋਂ ਕੱਢ ਕੇ ਸਾਡੇ ਨਾਲ ਕੀ ਕੀਤਾ ਹੈ?

12ਕੀ ਅਸੀਂ ਤੈਨੂੰ ਮਿਸਰ ਵਿੱਚ ਨਹੀਂ ਕਿਹਾ ਸੀ, ‘ਸਾਨੂੰ ਇਕੱਲਾ ਛੱਡ ਦੇ ਕਿ ਆਓ ਅਸੀਂ ਮਿਸਰੀਆਂ ਦੀ ਸੇਵਾ ਕਰੀਏ?’ ਸਾਡੇ ਲਈ ਮਿਸਰੀਆਂ ਦੀ ਸੇਵਾ ਕਰਨਾ ਮਾਰੂਥਲ ਵਿੱਚ ਮਰਨ ਨਾਲੋਂ ਚੰਗਾ ਸੀ!”

13ਮੋਸ਼ੇਹ ਨੇ ਲੋਕਾਂ ਨੂੰ ਉੱਤਰ ਦਿੱਤਾ, “ਨਾ ਡਰੋ, ਦ੍ਰਿੜ੍ਹ ਰਹੋ ਅਤੇ ਤੁਸੀਂ ਉਹ ਛੁਟਕਾਰਾ ਦੇਖੋਗੇ ਜੋ ਯਾਹਵੇਹ ਤੁਹਾਡੇ ਲਈ ਅੱਜ ਲਿਆਵੇਗਾ। ਜਿਹੜੇ ਮਿਸਰੀ ਤੁਸੀਂ ਅੱਜ ਦੇਖਦੇ ਹੋ, ਤੁਸੀਂ ਦੁਬਾਰਾ ਕਦੇ ਨਹੀਂ ਦੇਖੋਗੇ।

14ਯਾਹਵੇਹ ਤੁਹਾਡੇ ਲਈ ਲੜੇਗਾ ਪਰ ਤੁਹਾਨੂੰ ਸਿਰਫ ਸ਼ਾਂਤ ਰਹਿਣ ਦੀ ਲੋੜ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.