8ਯਾਹਵੇਹ ਨੇ ਮਿਸਰ ਦੇ ਰਾਜੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ ਤਾਂ ਜੋ ਉਸ ਨੇ ਇਸਰਾਏਲੀਆਂ ਦਾ ਪਿੱਛਾ ਕੀਤਾ, ਜੋ ਦਲੇਰੀ ਨਾਲ ਅੱਗੇ ਵੱਧ ਰਹੇ ਸਨ।
9ਮਿਸਰੀਆਂ ਨੇ ਸਾਰੇ ਫ਼ਿਰਾਊਨ ਦੇ ਘੋੜੇ ਅਤੇ ਰੱਥ, ਘੋੜਸਵਾਰ ਅਤੇ ਫ਼ੌਜਾਂ ਨਾਲ, ਇਸਰਾਏਲੀਆਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਫੜ ਲਿਆ ਜਦੋਂ ਉਹਨਾਂ ਨੇ ਬਆਲ-ਸੇਫ਼ੋਨ ਦੇ ਸਾਹਮਣੇ ਪੀ-ਹਾਹੀਰੋਥ ਦੇ ਨੇੜੇ ਸਮੁੰਦਰ ਦੇ ਕੰਢੇ ਡੇਰਾ ਲਾਇਆ।
10ਜਿਵੇਂ ਹੀ ਫ਼ਿਰਾਊਨ ਨੇੜੇ ਆਇਆ ਤਾਂ ਇਸਰਾਏਲੀਆਂ ਨੇ ਉੱਪਰ ਤੱਕਿਆ, ਅਤੇ ਉੱਥੇ ਮਿਸਰ ਦੇ ਲੋਕ ਉਹਨਾਂ ਦੇ ਪਿੱਛੇ-ਪਿੱਛੇ ਚੱਲ ਰਹੇ ਸਨ ਤਦ ਉਹ ਘਬਰਾ ਗਏ ਅਤੇ ਯਾਹਵੇਹ ਦੇ ਅੱਗੇ ਪੁਕਾਰਨ ਲੱਗੇ।
11ਉਹਨਾਂ ਨੇ ਮੋਸ਼ੇਹ ਨੂੰ ਆਖਿਆ, “ਕੀ ਮਿਸਰ ਵਿੱਚ ਕਬਰਾਂ ਨਹੀਂ ਸਨ ਕੀ ਤੂੰ ਸਾਨੂੰ ਮਾਰੂਥਲ ਵਿੱਚ ਮਰਨ ਲਈ ਲਿਆਇਆ ਹੈ? ਤੂੰ ਸਾਨੂੰ ਮਿਸਰ ਵਿੱਚੋਂ ਕੱਢ ਕੇ ਸਾਡੇ ਨਾਲ ਕੀ ਕੀਤਾ ਹੈ?
12ਕੀ ਅਸੀਂ ਤੈਨੂੰ ਮਿਸਰ ਵਿੱਚ ਨਹੀਂ ਕਿਹਾ ਸੀ, ‘ਸਾਨੂੰ ਇਕੱਲਾ ਛੱਡ ਦੇ ਕਿ ਆਓ ਅਸੀਂ ਮਿਸਰੀਆਂ ਦੀ ਸੇਵਾ ਕਰੀਏ?’ ਸਾਡੇ ਲਈ ਮਿਸਰੀਆਂ ਦੀ ਸੇਵਾ ਕਰਨਾ ਮਾਰੂਥਲ ਵਿੱਚ ਮਰਨ ਨਾਲੋਂ ਚੰਗਾ ਸੀ!”