6ਇਸ ਲਈ ਉਸਨੇ ਆਪਣਾ ਰਥ ਤਿਆਰ ਕੀਤਾ ਅਤੇ ਆਪਣੀ ਸੈਨਾ ਨੂੰ ਆਪਣੇ ਨਾਲ ਲੈ ਗਿਆ।
7ਉਸ ਨੇ ਛੇ ਸੌ ਸਭ ਤੋਂ ਉੱਤਮ ਰੱਥ ਮਿਸਰ ਦੇ ਹੋਰ ਸਾਰੇ ਰੱਥਾਂ ਦੇ ਨਾਲ ਲੈ ਲਏ, ਉਹਨਾਂ ਸਾਰਿਆਂ ਉੱਤੇ ਅਧਿਕਾਰੀ ਸਨ।
8ਯਾਹਵੇਹ ਨੇ ਮਿਸਰ ਦੇ ਰਾਜੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ ਤਾਂ ਜੋ ਉਸ ਨੇ ਇਸਰਾਏਲੀਆਂ ਦਾ ਪਿੱਛਾ ਕੀਤਾ, ਜੋ ਦਲੇਰੀ ਨਾਲ ਅੱਗੇ ਵੱਧ ਰਹੇ ਸਨ।
9ਮਿਸਰੀਆਂ ਨੇ ਸਾਰੇ ਫ਼ਿਰਾਊਨ ਦੇ ਘੋੜੇ ਅਤੇ ਰੱਥ, ਘੋੜਸਵਾਰ ਅਤੇ ਫ਼ੌਜਾਂ ਨਾਲ, ਇਸਰਾਏਲੀਆਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਫੜ ਲਿਆ ਜਦੋਂ ਉਹਨਾਂ ਨੇ ਬਆਲ-ਸੇਫ਼ੋਨ ਦੇ ਸਾਹਮਣੇ ਪੀ-ਹਾਹੀਰੋਥ ਦੇ ਨੇੜੇ ਸਮੁੰਦਰ ਦੇ ਕੰਢੇ ਡੇਰਾ ਲਾਇਆ।
10ਜਿਵੇਂ ਹੀ ਫ਼ਿਰਾਊਨ ਨੇੜੇ ਆਇਆ ਤਾਂ ਇਸਰਾਏਲੀਆਂ ਨੇ ਉੱਪਰ ਤੱਕਿਆ, ਅਤੇ ਉੱਥੇ ਮਿਸਰ ਦੇ ਲੋਕ ਉਹਨਾਂ ਦੇ ਪਿੱਛੇ-ਪਿੱਛੇ ਚੱਲ ਰਹੇ ਸਨ ਤਦ ਉਹ ਘਬਰਾ ਗਏ ਅਤੇ ਯਾਹਵੇਹ ਦੇ ਅੱਗੇ ਪੁਕਾਰਨ ਲੱਗੇ।